11.26°C Vancouver
Ads

Nov 7, 2024 5:15 PM - Connect Newsroom

ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਲਡ ਟਰੰਪ 20 ਜਨਵਰੀ ਨੂੰ ਚੁੱਕਣਗੇ ਸਹੁੰ

Share On
trump-will-be-sworn-in-on-january-20-2025
They could be assigned important roles. According to reports, Kash Patel may be appointed as the Chief of the Central Intelligence Agency (CIA).(Photo: The Canadian Press)

ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਲਡ ਟਰੰਪ 20 ਜਨਵਰੀ 2025 ਨੂੰ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਟਰੰਪ ਅਤੇ ਉਨ੍ਹਾਂ ਦੀ ਟੀਮ ਆਪਣੀ ਨਵੀਂ ਕੈਬਨਿਟ ਲਈ ਅਧਿਕਾਰੀਆਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਟਰੰਪ ਪ੍ਰਸ਼ਾਸਨ ਵਿਚ ਭਾਰਤੀ ਮੂਲ ਦੇ ਕਾਸ਼ ਪਟੇਲ, ਵਿਵੇਕ ਰਾਮਾਸਵਾਮੀ ਅਤੇ ਬੌਬੀ ਜਿੰਦਲ ਨੂੰ ਵੀ ਜਗ ਮਿਲਣ ਦੀ ਸੰਭਾਵਨਾ ਹੈ।

ਇਨ੍ਹਾਂ ਨੂੰ ਅਹਿਮ ਅਹੁਦੇ ਦਿੱਤੇ ਜਾ ਸਕਦੇ ਹਨ। ਖ਼ਬਰਾਂ ਦੀ ਮੰਨੀਏ ਤਾਂ ਕਾਸ਼ ਪਟੇਲ ਨੂੰ ਸੈਂਟਰਲ ਇੰਟੈਲੀਜੈਂਸ ਏਜੰਸੀ ਸੀਆਈਏ ਦੇ ਚੀਫ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਗੁਜਰਾਤੀ ਪਰਿਵਾਰ ਵਿਚ ਜਨਮੇ ਕਾਸ਼ ਪਟੇਲ ਟਰੰਪ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਅਧਿਕਾਰੀ ਹਨ ਅਤੇ ਉਹ ਅਗਲੇ ਪ੍ਰਸ਼ਾਸਨ ਦੀ ਤਬਦੀਲੀ ਵਿਚ ਵੀ ਮਦਦ ਕਰ ਰਹੇ ਹਨ।

ਟਰੰਪ ਦੀ ਕੈਬਨਿਟ ਵਿਚ ਕਾਰੋਬਾਰੀ ਐਲੋਨ ਮਸਕ ਨੂੰ ਗੈਰ-ਕੈਬਨਿਟ ਭੂਮਿਕਾ ਦਿੱਤੇ ਜਾਣ ਦੀ ਵੀ ਸੰਭਾਵਨਾ ਹੈ, ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਚੋਣ ਪ੍ਰਚਾਰ ਦੌਰਾਨ ਟਰੰਪ ਦੇ ਹੱਕ ਵਿਚ ਖੁੱਲ੍ਹ ਕੇ ਪ੍ਰਚਾਰ ਕੀਤਾ ਸੀ। ਟਰੰਪ ਨੇ ਵੀ ਸੰਕੇਤ ਦਿੱਤਾ ਸੀ ਕਿ ਸਰਕਾਰ ਵਿਚ ਐਲੋਨ ਮਸਕ ਦੀ ਅਹਿਮ ਭੂਮਿਕਾ ਹੋਵੇਗੀ।

Latest news

No records found.
ADS
Ads

Related News

No records found.
ADS
Ads