10.29°C Vancouver
Ads

Dec 2, 2024 1:07 PM - Connect Newsroom

ਅਮਰੀਕਾ ਨੂੰ ਬ੍ਰਿਕਸ ਵਲੋਂ ਆਪਣੀ ਕਰੰਸੀ ਲਿਆਉਣ ਦਾ ਸਤਾਉਣ ਲੱਗਾ ਡਰ

Share On
trump-vows-100-tariff-on-brics-bloc-if-dollar-countered-with-new-currency
BRICS, formed in 2009, is the only major international group of which the US is not a part. Its members are India, Russia, China, Brazil, South Africa, Iran, Egypt, Ethiopia and the UAE.(Photo: The Canadian Press)

ਅਮਰੀਕਾ ਨੂੰ ਬ੍ਰਿਕਸ ਵਲੋਂ ਆਪਣੀ ਕਰੰਸੀ ਲਿਆਉਣ ਦਾ ਡਰ ਸਤਾਉਣ ਲੱਗਾ ਹੈ। ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਡਾਲਰ ਤੋਂ ਇਲਾਵਾ ਦੂਜੀ ਕਰੰਸੀ ਵਿਚ ਵਪਾਰ ਕੀਤਾ ਤਾਂ ਉਹ ਬ੍ਰਿਕਸ ਸੰਗਠਨ ਵਿਚ ਸ਼ਾਮਲ ਦੇਸ਼ਾਂ ’ਤੇ 100 ਫੀਸਦੀ ਟੈਰਿਫ ਲਗਾਉਣਗੇ।

ਬ੍ਰਿਕਸ ਵਿਚ ਭਾਰਤ, ਰੂਸ, ਬ੍ਰਾਜ਼ੀਲ, ਦੱਖਣੀ ਅਫ਼ਰੀਕਾ ਅਤੇ ਚੀਨ ਸਮੇਤ 9 ਦੇਸ਼ ਸ਼ਾਮਲ ਹਨ। ਇਹ ਉਭਰਦੀਆਂ ਅਰਥਵਿਵਸਥਾਵਾਂ ਵਾਲੇ ਦੇਸ਼ਾਂ ਦਾ ਸਮੂਹ ਹੈ। ਯੂਏਈ, ਮਿਸਰ, ਇਥੋਪੀਆ ਤੇ ਈਰਾਨ ਵੀ ਇਸ ਦਾ ਹਿੱਸਾ ਹਨ। ਉਥੇ ਹੀ, ਤੁਰਕੀ, ਅਜ਼ਰਬਾਈਜਾਨ ਅਤੇ ਮਲੇਸ਼ੀਆ ਨੇ ਇਸ ਦੇ ਮੈਂਬਰ ਬਣਨ ਲਈ ਅਪਲਾਈ ਕੀਤਾ ਹੈ। ਹੁਣ ਤੱਕ ਗਲੋਬਲ ਕਾਰੋਬਾਰ ਵਿਚ ਅਮਰੀਕਾ ਡਾਲਰ ਦਾ ਇਸਤੇਮਾਲ ਸਭ ਤੋਂ ਵੱਧ ਹੁੰਦਾ ਹੈ, ਆਈ.ਐੱਮ.ਐੱਫ. ਮੁਤਾਬਕ, ਵਿਸ਼ਵ ਦੇ ਵਿਦੇਸ਼ੀ ਮੁਦਰਾ ਦੇ ਭੰਡਾਰ ਦਾ ਕਰੀਬ 58 ਫੀਸਦੀ ਹਿੱਸਾ ਡਾਲਰ ਦਾ ਹੈ।

ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੂੰ ਬ੍ਰਿਕਸ ਤੋਂ ਭਰੋਸਾ ਚਾਹੀਦਾ ਹੈ ਕਿ ਉਹ ਆਪਣੀ ਕੋਈ ਵੀ ਨਵੀਂ ਕਰੰਸੀ ਨਹੀਂ ਲੈ ਕੇ ਆਉਣਗੇ ਅਤੇ ਨਾ ਹੀ ਕਿਸੇ ਦੂਜੀ ਕਰੰਸੀ ਨੂੰ ਡਾਲਰ ਦੀ ਜਗ੍ਹਾ ਸਮਰਥਨ ਦੇਣਗੇ, ਟਰੰਪ ਨੇ ਕਿਹਾ ਕਿ ਜੇ ਬ੍ਰਿਕਸ ਅਜਿਹਾ ਕਰਦਾ ਹੈ ਤਾਂ ਉਨ੍ਹਾਂ ਨੂੰ 100 ਫੀਸਦੀ ਟੈਰਿਫ ਦਾ ਸਾਹਮਣਾ ਕਰਨਾ ਹੋਵੇਗਾ।

Latest news

No records found.
ADS
Ads

Related News

No records found.
ADS
Ads