12.88°C Vancouver
Ads

Mar 7, 2025 7:19 PM - Connect Newsroom

ਟਰੰਪ ਨੇ ਵਪਾਰਕ ਵਿਵਾਦਾਂ ਨੂੰ ਲੈ ਕੇ ਕੈਨੇਡੀਅਨ ਉਤਪਾਦਾਂ 'ਤੇ ਪਰਸਪਰ ਟੈਰਿਫ ਲਗਾਉਣ ਦੀ ਦਿੱਤੀ ਧਮਕੀ

Share On
trump-threatens-reciprocal-tariffs-on-canadian-products-over-trade-disputes
Speaking to reporters at the White House, Trump stated that Canada has been "cheating" the US on lumber and dairy products for years.(Photo: The Canadian Press)

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੇ ਡੇਅਰੀ ਪ੍ਰੋਡਕਟਸ ਅਤੇ ਲੱਕੜ 'ਤੇ ਕੈਨੇਡਾ ਦੇ ਹਾਈ ਟੈਰਿਫ ਦੇ ਜਵਾਬ ਵਿਚ ਕੈਨੇਡੀਅਨ ਉਤਪਾਦ 'ਤੇ ਪਰਸਪਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਵ੍ਹਾਈਟ ਹਾਊਸ ਵਿਖੇ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਕੈਨੇਡਾ ਸਾਲਾਂ ਤੋਂ ਸਾਨੂੰ ਲੱਕੜੀ ਅਤੇ ਡੇਅਰੀ ਉਤਪਾਦ 'ਤੇ ਠੱਗ ਰਿਹਾ ਹੈ।

ਟਰੰਪ ਨੇ ਕਿਹਾ ਕਿ ਜਦੋਂ ਤੱਕ ਕੈਨੇਡਾ ਇਸ ਟੈਕਸ ਨੂੰ ਘੱਟ ਨਹੀਂ ਕਰਦਾ ਤਾਂ ਉਨ੍ਹਾਂ ਨੂੰ ਵੀ ਹੁਣ ਬਿਲਕੁਲ ਓਹੀ ਟੈਰਿਫ ਕੈਨੇਡੀਅਨ ਉਤਪਾਦ 'ਤੇ ਦੇਣਾ ਹੋਵੇਗਾ ਅਤੇ ਇਸ ਨੂੰ ਅੱਜ ਹੀ ਲਾਗੂ ਕੀਤਾ ਜਾ ਸਕਦਾ ਹੈ ਜਾਂ ਸੋਮਵਾਰ ਜਾਂ ਫਿਰ ਮੰਗਲਵਾਰ ਤੱਕ ਇੰਤਜ਼ਾਰ ਕਰੋ।

ਇਸ ਦੌਰਾਨ ਟਰੰਪ ਨੇ ਭਾਰਤੀ ਟੈਰਿਫ ਦਾ ਵੀ ਜ਼ਿਕਰ ਕੀਤਾ ਪਰ ਕਿਹਾ ਕਿ ਭਾਰਤ ਆਪਣੀਆਂ ਟੈਰਿਫ ਦਰਾਂ ਘਟਾਉਣ ਲਈ ਸਹਿਮਤ ਹੋ ਗਿਆ ਹੈ।

Latest news

No records found.
ADS
Ads

Related News

No records found.
ADS
Ads