Jan 28, 2025 5:26 PM - Connect Newsroom
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਲੋਰੀਡਾ ਵਿਚ ਇੱਕ ਸਮਾਗਮ ਦੌਰਾਨ ਭਾਰਤ,ਚੀਨ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ’ਤੇ ਹਾਈ ਟੈਰਿਫ ਲਗਾਉਣ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ ਵਾਪਸ ਉਸ ਸਿਸਮਟ ਨੂੰ ਅਪਣਾਵੇ ਜਿਸ ਨੇ ਇਸ ਨੂੰ ਅਮੀਰ ਅਤੇ ਸ਼ਕਤੀਸ਼ਾਲੀ ਬਣਾਇਆ ਹੈ।
ਟਰੰਪ ਨੇ ਕਿਹਾ ਕਿ ਇਹ ਤਿੰਨੋਂ ਦੇਸ਼ ਆਪਣੇ ਹਿੱਤਾਂ ਲਈ ਕੰਮ ਕਰ ਰਹੇ ਹਨ ਪਰ ਇਸ ਨਾਲ ਅਮਰੀਕਾ ਨੂੰ ਨੁਕਸਾਨ ਹੋ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਸੀਂ ਦੂਜੇ ਦੇਸ਼ਾਂ ’ਤੇ ਟੈਕਸ ਲਗਾ ਕੇ ਆਪਣੇ ਲੋਕਾਂ ਨੂੰ ਅਮੀਰ ਬਣਾਵਾਂਗੇ।
ਉਨ੍ਹਾਂ ਕਿਹਾ ਕਿ ਜੇ ਵਿਦੇਸ਼ੀ ਕੰਪਨੀਆਂ ਹਾਈ ਟੈਰਿਫ ਤੋਂ ਬਚਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਅਮਰੀਕਾ ਵਿਚ ਹੀ ਆਪਣੇ ਪਲਾਂਟ ਸਥਾਪਤ ਕਰਨੇ ਪੈਣਗੇ। ਟਰੰਪ ਨੇ ਚੀਨ ਦੀ ਡੀਪਸੀਕ ਏਆਈ ਨੂੰ ਲੈ ਕੇ ਵੀ ਅਮਰੀਕਨ ਇੰਡਸਟਰੀ ਨੂੰ ਸਾਵਧਾਨ ਕੀਤਾ ਅਤੇ ਚੀਨ ਨੂੰ ਉੱਨਤ ਸੈਮੀਕੰਡਕਟਰ ਤਕਨਾਲੋਜੀ ਦੇ ਨਿਰਯਾਤ ’ਤੇ ਪਾਬੰਦੀ ਲਗਾਉਣ ਦੀ ਵੀ ਗੱਲ ਕਹੀ।
ਇਸ ਵਿਚਕਾਰ ਟਰੰਪ ਨੇ 4 ਕਾਰਜਕਾਰੀ ਆਦੇਸ਼ ’ਤੇ ਸਾਈਨ ਕੀਤੇ ਹਨ,ਜਿਨ੍ਹਾਂ ਵਿਚ ਇੱਕ ਆਦੇਸ਼ ਸੈਨਾ ਵਿਚ ਟਰਾਂਸਜੈਂਡਰ ਦੀ ਭਰਤੀ ’ਤੇ ਬੈਨ ਲਗਾਉਣ ਦਾ ਹੈ।