Mar 6, 2025 6:59 PM - Connect Newsroom
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੈਕਸੀਕੋ ਦੇ ਆਯਾਤ 'ਤੇ ਟੈਰਿਫ 2 ਅਪ੍ਰੈਲ ਤੱਕ ਰੋਕ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅੱਜ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਸੱਤਾ ਵਿਚ ਬਣੇ ਰਹਿਣ ਲਈ ਵਪਾਰ ਯੁੱਧ ਨੂੰ ਮੌਕੇ ਦੇ ਤੌਰ 'ਤੇ ਇਸਤੇਮਾਲ ਕਰਨ ਦਾ ਆਰੋਪ ਲਗਾਇਆ, ਟਰੰਪ ਨੇ ਟਰੁੱਥ ਸੋਸ਼ਲ ਪੋਸਟ ਵਿਚ ਕਿਹਾ ਕਿ ਮੰਨੋ ਜਾਂ ਨਾ ਮੰਨੋ ਕੈਨੇਡਾ ਨੂੰ ਸੰਕਟ ਵਿਚ ਪਾਉਣ ਦੇ ਬਾਵਜੂਦ ਟਰੂਡੋ ਟੈਰਿਫ ਨੂੰ ਮੌਕੇ ਦੇ ਤੌਰ 'ਤੇ ਇਸਤੇਮਾਲ ਕਰ ਰਹੇ ਹਨ, ਜਿਸ ਦੀ ਵਜ੍ਹਾ ਉਹ ਖੁਦ ਹਨ।
ਟਰੰਪ ਨੇ ਆਰੋਪ ਲਗਾਇਆ ਕਿ ਟਰੂਡੋ ਅਜਿਹਾ ਦੁਬਾਰਾ ਪ੍ਰਧਾਨ ਮੰਤਰੀ ਦੀ ਚੋਣ ਲੜਨ ਲਈ ਕਰ ਰਹੇ ਹਨ। ਉਥੇ ਹੀ, ਮੈਕਸੀਕੋ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਗੱਲਬਾਤ ਤੋਂ ਬਾਅਦ ਉਹ ਮੈਕਸੀਕੋ ਨੂੰ ਯੂਐੱਸਐੱਮਸੀਏ ਯਾਨੀ ਸੰਯੁਕਤ ਰਾਜ-ਮੈਕਸੀਕੋ-ਕੈਨੇਡਾ ਸਮਝੌਤਾ ਤਹਿਤ ਆਉਣ ਵਾਲੀ ਹਰ ਚੀਜ਼ ਨੂੰ ਟੈਰਿਫ ਤੋਂ 2 ਅਪ੍ਰੈਲ ਤੱਕ ਛੋਟ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਮੈਕਸੀਕੋ ਦੀ ਰਾਸ਼ਟਰਪਤੀ ਦੀ ਜੰਮ ਕੇ ਪ੍ਰਸ਼ੰਸਾਂ ਵੀ ਕੀਤੀ।