Feb 13, 2025 3:56 PM - CONNECT NEWSROOM
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਅੱਜ ਰੇਸੀਪਰੋਕਾਲ ਟੇਰੀਫ਼ਸ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ, ਜਿਸ ਦਾ ਮਤਲਬ ਹੈ ਕਿ ਜੋ ਮੁਲਕ ਅਮਰੀਕਾ ਦੇ ਮਾਲ 'ਤੇ ਜਿੰਨੀ ਇੰਪੋਰਟ ਡਿਊਟੀ ਚਾਰਚ ਕਰ ਰਿਹਾ ਹੈ, ਉਸ ਦੇ ਮਾਲ ਨੂੰ ਵੀ ਅਮਰੀਕਾ ਵਿਚ ਓਨੇ ਹੀ ਟੈਰਿਫਸ ਦਾ ਸਾਹਮਣਾ ਕਰਨਾ ਪਵੇਗਾ।
ਟਰੰਪ ਨੇ ਚੋਣ ਮੁਹਿੰਮ ਦੌਰਾਨ ਰੇਸੀਪਰੋਕਾਲ ਟੇਰੀਫ਼ਸ ਦਾ ਵਾਅਦਾ ਕੀਤਾ ਸੀ। ਇਹਨਾਂ ਟੇਰੀਫ਼ਸ ਦਾ ਵਿਕਾਸਸ਼ੀਲ ਦੇਸ਼ਾਂ ਖਾਸ ਕਰਕੇ ਭਾਰਤ, ਬ੍ਰਾਜ਼ੀਲ, ਵੀਅਤਨਾਮ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ 'ਤੇ ਵੱਧ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਵਿਚ ਜਾਣ ਵਾਲੀਆਂ ਅਮਰੀਕੀ ਵਸਤੂਆਂ 'ਤੇ ਟੈਰਿਫ ਦਰਾਂ ਦਾ ਅਮਰੀਕਾ ਵਲੋਂ ਲਗਾਏ ਜਾਣ ਵਾਲੇ ਚਾਰਜਾਂ ਦੇ ਮੁਕਾਬਲੇ ਵੱਡਾ ਅੰਤਰ ਹੈ।
ਉਦਾਹਰਣ ਵਜੋਂ ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ, 2022 ਵਿਚ ਭਾਰਤ ਤੋਂ ਇੰਪੋਰਟ 'ਤੇ ਅਮਰੀਕਾ ਦੀ ਔਸਤ ਟੈਰਿਫ ਦਰ ਤਿੰਨ ਫੀਸਦੀ ਸੀ, ਜਦੋਂ ਕਿ ਅਮਰੀਕਾ ਤੋਂ ਇੰਪੋਰਟ 'ਤੇ ਭਾਰਤ ਦੀ ਔਸਤ ਟੈਰਿਫ ਦਰ 9.5 ਫੀਸਦੀ ਸੀ।