10.29°C Vancouver
Ads

Dec 2, 2024 2:08 PM - Connect Newsroom

ਟਰੰਪ ਨੇ ਭਾਰਤੀ ਅਮਰੀਕੀ ਕਸ਼ ਪਟੇਲ ਨੂੰ ਐਫ.ਬੀ.ਆਈ. ਡਾਇਰੈਕਟਰ ਵਜੋਂ ਕੀਤਾ ਨਾਮਜ਼ਦ

Share On
trump-nominates-indian-american-kash-patel-as-fbi-director
“I am proud to announce that Kashyap 'Kash' Patel will serve as the next Director of the Federal Bureau of Investigation.(Photo: Twiter/@TIME)

ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਾਂਚ ਏਜੰਸੀ ਐਫ.ਬੀ.ਆਈ. ਦੇ ਅਗਲੇ ਡਾਇਰੈਕਟਰ ਲਈ ਭਾਰਤੀ ਮੂਲ ਦੇ ਕਸ਼ਯਪ ਕਾਸ਼ ਪਟੇਲ ਦੇ ਨਾਂ ਦਾ ਐਲਾਨ ਕੀਤਾ ਹੈ। ਕਾਸ਼ ਪਟੇਲ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਰੱਖਿਆ ਮੰਤਰਾਲਾ ਵਿਚ ਚੀਫ਼ ਆਫ਼ ਸਟਾਫ਼ ਨੈਸ਼ਨਲ ਇੰਟੈਲੀਜੈਂਸ ਵਿਚ ਡਿਪਟੀ ਡਾਇਰੈਕਟਰ ਅਤੇ ਨੈਸ਼ਨਲ ਸਕਿਓਰਿਟੀ ਕੌਂਸਲ ਵਿਚ ਅੱਤਵਾਦ ਵਿਰੋਧੀ ਪ੍ਰੋਗਰਾਮਾਂ ਦੇ ਸੀਨੀਅਰ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ।

ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਮੈਨੂੰ ਮਾਣ ਹੈ ਕਿ ਕਸ਼ਯਪ ਪਟੇਲ ਐੱਫ. ਬੀ.ਆਈ. ਦੇ ਅਗਲੇ ਡਾਇਰੈਕਟਰ ਵਜੋਂ ਕੰਮ ਕਰਨਗੇ, ਉਹ ਇੱਕ ਸ਼ਾਨਦਾਰ ਵਕੀਲ ਅਤੇ ਇਨਵੈਸਟੀਗੇਟਰ ਹਨ। ਕਾਸ਼ ਪਟੇਲ ਭਾਰਤੀ ਪ੍ਰਵਾਸੀ ਦੇ ਬੇਟੇ ਹਨ।

ਉਹ ਨਿਊਯਾਰਕ ਵਿਚ ਇੱਕ ਗੁਜਰਾਤੀ ਪਰਿਵਾਰ ਵਿਚ ਪੈਦਾ ਹੋਏ ਸਨ। ਰਿਪੋਰਟਸ ਮੁਤਾਬਕ, ਕਾਸ਼ ਪਟੇਲ ਟਰੰਪ ਦੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਪਲੇਟਫਾਰਮ- ਸੱਚਾਈ ਦਾ ਵੀ ਕੰਮਕਾਜ ਦੇਖਦੇ ਹਨ।


Latest news

No records found.
ADS
Ads

Related News

No records found.
ADS
Ads