Feb 20, 2025 7:18 PM - Connect Newsroom
ਕੈਨੇਡਾ ਨੂੰ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਹਮਲਾ ਬੋਲਿਆ ਹੈ। ਉਨ੍ਹਾਂ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਹ ਅੱਜ ਰਾਤ 4 ਨੇਸ਼ਨਜ਼ ਫੇਸ-ਆਫ ਫਾਈਨਲ ਵਿਚ ਕੈਨੇਡੀਅਨ ਅਤੇ ਅਮਰੀਕੀ ਵਿਚਕਾਰ ਹੋਣ ਵਾਲੇ ਮੁਕਾਬਲੇ ਨੂੰ ਦੇਖਣਗੇ ਅਤੇ ਜੇ ਗਵਰਨਰ ਟਰੂਡੋ ਉਨ੍ਹਾਂ ਨਾਲ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ।
ਟਰੰਪ ਨੇ ਆਪਣੇ ਟਰੁੱਥ ਸੋਸ਼ਲ ’ਤੇ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਗੇਮ ਦੇਖਣ ਲਈ ਸ਼ਾਮਲ ਨਹੀਂ ਹੋਣਗੇ ਪਰ ਟੀਮ ਨੂੰ ਫੋਨ ’ਤੇ ਜਿੱਤ ਲਈ ਹੱਲਾਸ਼ੇਰੀ ਦੇਣਗੇ। ਇਸ ਖਾਸ ਹਾਕੀ ਟੂਰਨਾਮੈਂਟ ਵਿਚ ਕੈਨੇਡਾ, ਅਮਰੀਕਾ, ਸਵੀਡਨ ਅਤੇ ਫਿਨਲੈਂਡ ਦੇ ਖਿਡਾਰੀ ਸ਼ਾਮਲ ਹਨ।
ਰਾਤ 8 ਵਜੇ ਕੈਨੇਡਾ ਅਤੇ ਅਮਰੀਕਾ ਆਹਮੋ-ਸਾਹਮਣੇ ਹੋਣਗੇ। ਇਹ ਦੋਵੇਂ ਟੀਮਾਂ ਵਿਚਕਾਰ ਦੂਜਾ ਮੈਚ ਹੈ। ਪਿਛਲੇ ਸ਼ਨੀਵਾਰ ਅਮਰੀਕੀ ਨੇ ਕੈਨੇਡੀਅਨ ਨੂੰ 3-1 ਨਾਲ ਮਾਤ ਦਿੱਤੀ ਸੀ।