Mar 5, 2025 8:35 PM - Connect Newsroom
ਕੈਨੇਡਾ ਅਤੇ ਮੈਕਸੀਕੋ ਲਈ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਟੋ ਟੈਰਿਫ 'ਤੇ ਇੱਕ ਮਹੀਨੇ ਲਈ ਛੋਟ ਦੇ ਦਿੱਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਇਸ ਦੀ ਪੁਸ਼ਟੀ ਕੀਤੀ। ਲੀਵਿਟ ਨੇ ਕਿਹਾ ਕਿ ਅਸੀਂ ਯੂ.ਐਸ.ਐਮ.ਸੀ.ਏ. ਯਾਨੀ ਸੰਯੁਕਤ ਰਾਜ-ਮੈਕਸੀਕੋ-ਕੈਨੇਡਾ ਸਮਝੌਤੇ ਤਹਿਤ ਆਉਣ ਵਾਲੀ ਕਿਸੇ ਵੀ ਕਾਰ 'ਤੇ ਇੱਕ ਮਹੀਨੇ ਦੀ ਛੋਟ ਦੇਣ ਜਾ ਰਹੇ ਹਾਂ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਨੇ ਕਿਹਾ ਕਿ ਤਿੰਨ ਵੱਡੇ ਵਾਹਨ ਨਿਰਮਾਤਾ ਵਲੋਂ ਬੇਨਤੀ ਕੀਤੀ ਗਈ ਸੀ।
ਲੀਵਿਟ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਜਿਨ੍ਹਾਂ ਤਿੰਨ ਕੰਪਨੀਆਂ ਨਾਲ ਗੱਲ ਕੀਤੀ ਉਨ੍ਹਾਂ ਵਿਚ ਸਟੈਲੈਂਟਿਸ, ਫੋਰਡ ਅਤੇ ਜਨਰਲ ਮੋਟਰਜ਼ ਸ਼ਾਮਲ ਸਨ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਨੇ ਕਿਹਾ ਕਿ ਕੰਪਨੀਆਂ ਦੀ ਬੇਨਤੀ 'ਤੇ ਰਾਸ਼ਟਰਪਤੀ ਉਨ੍ਹਾਂ ਨੂੰ ਇੱਕ ਮਹੀਨੇ ਲਈ ਛੋਟ ਦੇ ਰਹੇ ਹਨ ਤਾਂ ਕਿ ਉਹਨਾਂ ਨੂੰ ਆਰਥਿਕ ਨੁਕਸਾਨ ਨਾ ਹੋਵੇ।