Jan 24, 2025 7:16 PM - Connect Newsroom
ਕੈਨੇਡਾ ਨੂੰ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਿਰ ਟਿੱਪਣੀ ਕੀਤੀ ਹੈ। ਨਾਰਥ ਕੈਰੋਲੀਨਾ ਵਿਚ ਇੱਕ ਬ੍ਰੀਫਿੰਗ ਦੌਰਾਨ ਉਨ੍ਹਾਂ ਕਿਹਾ ਕਿ ਜੇ ਕੈਨੇਡਾ ਅਮਰੀਕਾ ਦਾ ਸੂਬਾ ਬਣਦਾ ਹੈ ਤਾਂ ਕੈਨੇਡੀਅਨ ਨੂੰ ਬਹੁਤ ਬਿਹਤਰ ਹੈਲਥ ਕਵਰੇਜ ਮਿਲੇਗਾ।
ਟਰੰਪ ਨੇ ਕਿਹਾ ਕਿ ਮੈਨੂੰ ਖੁਸ਼ੀ ਹੋਵੇਗੀ ਜੇ ਕੈਨੇਡਾ ਸਾਡਾ 51ਵਾਂ ਸੂਬਾ ਬਣੇ, ਇਸ ਨਾਲ ਕੈਨੇਡੀਅਨ ਨਾਗਰਿਕਾਂ ਨੂੰ ਟੈਕਸਾਂ ਵਿਚ ਵੱਡੀ ਰਾਹਤ ਮਿਲੇਗੀ ਕਿਉਂਕਿ ਉਨ੍ਹਾਂ ’ਤੇ ਬਹੁਤ ਜ਼ਿਆਦਾ ਟੈਕਸ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਕੈਨੇਡਾ ਦੇ ਲੋਕ ਅਮਰੀਕਾ ਵਿਚ ਸ਼ਾਮਲ ਹੋਣਾ ਪਸੰਦ ਕਰਨਗੇ।
ਗੌਰਤਲਬ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ ਹੀ ਟਰੰਪ ਲਗਾਤਾਰ ਕੈਨੇਡਾ ਨੂੰ ਨਿਸ਼ਾਨਾ ਬਣਾ ਰਹੇ ਹਨ, ਉਨ੍ਹਾਂ ਤਾਜ਼ਾ ਬਿਆਨ ਵਿਚ ਕਿਹਾ ਕਿ ਜੇ ਕੈਨੇਡਾ ਅਮਰੀਕਾ ਦਾ ਹਿੱਸਾ ਬਣਦਾ ਹੈ ਤਾਂ ਇਸ ਦੇ ਕਾਰੋਬਾਰਾਂ ਨੂੰ ਕਿਸੇ ਟੈਰਿਫ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੁਹਰਾਇਆ ਕਿ ਅਮਰੀਕਾ ਨੂੰ ਕੈਨੇਡਾ ਤੋਂ ਕਾਰਾਂ, ਲੱਕੜ ਅਤੇ ਭੋਜਨ ਉਤਪਾਦ ਦੀ ਜ਼ਰੂਰਤ ਨਹੀਂ ਹੈ।