Mar 4, 2025 6:37 PM - Connect Newsroom
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਸ਼ਟਰਪਤੀ ਟਰੰਪ 'ਤੇ ਕੈਨੇਡਾ ਨਾਲ ਟਰੇਡ ਵਾਰ ਸ਼ੁਰੂ ਕਰਨ ਨੂੰ ਲੈ ਕੇ ਵੱਡਾ ਹਮਲਾ ਬੋਲਿਆ ਹੈ। ਪਾਰਲੀਮੈਂਟ ਹਿੱਲ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਟਰੂਡੋ ਨੇ ਕਿਹਾ ਕਿ ਅਮਰੀਕਾ ਨੇ ਅੱਜ ਆਪਣੇ ਸਭ ਤੋਂ ਕਰੀਬੀ ਸਹਿਯੋਗੀ ਕੈਨੇਡਾ ਖਿਲਾਫ ਵਪਾਰ ਯੁੱਧ ਸ਼ੁਰੂ ਕਰ ਦਿੱਤਾ ਹੈ, ਠੀਕ ਉਸੇ ਸਮੇਂ ਟਰੰਪ ਇੱਕ ਹਥਿਆਰੇ ਅਤੇ ਤਨਾਸ਼ਾਹ ਪੁਤਿਨ ਨੂੰ ਖੁਸ਼ ਕਰਨ ਲਈ ਰੂਸ ਨਾਲ ਸਕਾਰਾਤਮਕ ਤੌਰ 'ਤੇ ਕੰਮ ਕਰ ਰਹੇ ਹਨ। ਟਰੂਡੋ ਨੇ ਕਿਹਾ ਕਿ ਕੈਨੇਡਾ ਅਮਰੀਕਾ ਦੀ ਟਰੇਡ ਵਾਰ ਅੱਗੇ ਗੋਡੇ ਨਹੀਂ ਟੇਕੇਗਾ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਸਮਝਦਾਰ ਹਨ, ਨਿਮਰ ਹਨ ਪਰ ਅਸੀਂ ਲੜਾਈ ਤੋਂ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਐਲਾਨ ਕੀਤਾ ਕਿ ਅਮਰੀਕਾ 'ਤੇ ਸਾਡਾ ਟੈਰਿਫ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਅਮਰੀਕਾ ਆਪਣਾ ਟੈਰਿਫ ਵਾਪਸ ਨਹੀਂ ਲੈ ਲੈਂਦਾ। ਟਰੂਡੋ ਨੇ ਟਰੰਪ ਨੂੰ ਨਿਸ਼ਾਨੇ 'ਤੇ ਲੈਂਦੇ ਇਹ ਵੀ ਕਿਹਾ ਕਿ ਭਾਵੇਂ ਤੁਸੀਂ ਬਹੁਤ ਸਮਾਰਟ ਹੋ ਪਰ ਇਹ ਬਹੁਤ ਹੀ ਮੂਰਖ ਭਰਿਆ ਕਦਮ ਹੈ।