Apr 18, 2025 3:05 PM - The Canadian Press
ਨਾਰਥ ਐਡਮਿੰਟਨ ਦੇ 132 ਐਵੇਨਿਊ ਕੋਲ ਬਾਈਕ ਲੇਨ ਪ੍ਰੋਜੈਕਟ ਨੂੰ ਲੈ ਕੇ ਹੋ ਰਹੇ ਵਿਰੋਧ ਨੂੰ ਦੇਖਦਿਆਂ ਐਲਬਰਟਾ ਦੇ ਟਰਾਂਸਪੋਰਟੇਸ਼ਨ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਬਾਰੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ। ਹਾਲ ਹੀ ਵਿਚ ਹੋਈ ਕਮਿਊਨਿਟੀ ਮੀਟਿੰਗ ਵਿਚ ਸਿਟੀ ਕੌਂਸਲਰ ਕੈਰਨ ਪ੍ਰਿੰਸੀਪੀ ਅਤੇ ਆਵਾਜਾਈ ਮੰਤਰੀ ਡੇਵਿਨ ਡਰੀਸ਼ਨ ਨੇ ਵੀ ਹਿੱਸਾ ਲਿਆ।
ਇੱਥੇ ਦੱਸਿਆ ਗਿਆ ਕਿ ਇਸ ਪ੍ਰੋਜੈਕਟ ਨਾਲ 66 ਸਟ੍ਰੀਟ ਅਤੇ 97 ਸਟ੍ਰੀਟ ਦੀ ਫੋਰ ਲੇਨ ਰੋਡ ਨੂੰ ਦੋ ਲੇਨਾਂ ਵਿਚ ਬਦਲ ਦਿੱਤਾ ਜਾਵੇਗਾ। ਇਸ ਨਾਲ ਇੱਥੋਂ ਲੰਘਣ ਵਾਲੇ ਡਰਾਈਵਰਜ਼ ਨੂੰ ਪਰੇਸ਼ਾਨੀ ਹੋਵੇਗੀ। ਭਾਰੀ ਟਰੈਫਿਕ ਨੂੰ ਦੋ ਰਸਤਿਓਂ ਲੰਘਣਾ ਮੁਸ਼ਕਿਲ ਹੋਵੇਗਾ। ਮੰਤਰੀ ਨੇ ਕਿਹਾ ਕਿ ਉਹ ਸਿਟੀ ਦੇ ਬੁਨਿਆਦੀ ਢਾਂਚੇ ਦੀਆਂ ਪਹਿਲਕਦਮੀਆਂ ਲਈ ਕੰਮ ਕਰਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ ਲੈ ਕੇ ਮੁੜ ਵਿਚਾਰ ਕਰੇਗੀ ਤਾਂ ਕਿ ਕੰਮ ਅਤੇ ਸਕੂਲ ਜਾਣ ਵਾਲਿਆਂ ਨੂੰ ਪਰੇਸ਼ਾਨੀ ਨਾ ਹੋਵੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਬਾਈਕ ਲੇਨ ਜ਼ਰੂਰੀ ਹੈ, ਇਸ ਨਾਲ ਸਾਈਕਲ ਚਲਾਉਣ ਵਾਲਿਆਂ ਨੂੰ ਸੁਰੱਖਿਅਤ ਸੜਕ ਮਿਲੇਗੀ।