Mar 27, 2025 12:14 PM - The Canadian Press
ਮਿਸਰ ਦੇ ਲਾਲ ਸਾਗਰ ਵਿੱਚ ਹੁਰਗਹਾਡਾ ਸ਼ਹਿਰ ਦੇ ਤੱਟ 'ਤੇ ਇੱਕ ਸੈਲਾਨੀ ਪਣਡੁੱਬੀ ਡੁੱਬ ਗਈ। ਇਸ ਭਿਆਨਕ ਘਟਨਾ ਵਿੱਚ ਘੱਟੋ-ਘੱਟ 6 ਲੋਕਾਂ ਦੇ ਮਾਰੇ ਜਾਣ ਅਤੇ 9 ਦੇ ਜ਼ਖਮੀ ਹੋਣ ਦਾ ਖਦਸ਼ਾ ਹੈ।ਲਾਲ ਸਾਗਰ ਗਵਰਨੋਰੇਟ ਵਲੋਂ ਜਾਰੀ ਇੱਕ ਬਿਆਨ ਦੇ ਮੁਤਾਬਕ,ਇਸ ਘਟਨਾ ਤੋਂ ਬਾਅਦ ਲਗਭਗ 29 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਚਾਰ ਗੰਭੀਰ ਜ਼ਖਮੀਆਂ ਸਮੇਤ ਬਾਕੀ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਿਸਰ ਦੇ ਹੁਰਗਹਾਡਾ ਸ਼ਹਿਰ ਦੇ ਤੱਟ 'ਤੇ ਡੁੱਬਣ ਵਾਲੀ ਇਸ ਸੈਲਾਨੀ ਪਣਡੁੱਬੀ ਦਾ ਨਾਮ ਸਿੰਦਬਾਦ ਸੀ।
ਇਸ ਪਣਡੁੱਬੀ ਵਿੱਚ ਲਗਭਗ 45 ਯਾਤਰੀ ਸਵਾਰ ਸਨ, ਜੋ ਅੱਜ ਸਵੇਰੇ ਸਮੁੰਦਰੀ ਕੰਢੇ ਬੰਦਰਗਾਹ ਨੇੜੇ ਡੁੱਬ ਗਈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪਣਡੁੱਬੀ ਦੇ ਡੁੱਬਣ ਦਾ ਕਾਰਨ ਕੀ ਸੀ।ਖੇਤਰ ਵਿੱਚ ਟਕਰਾਵਾਂ ਦੇ ਖ਼ਤਰਿਆਂ ਕਾਰਨ ਬਹੁਤ ਸਾਰੀਆਂ ਸੈਲਾਨੀ ਕੰਪਨੀਆਂ ਨੇ ਲਾਲ ਸਾਗਰ 'ਤੇ ਯਾਤਰਾ ਨੂੰ ਬੰਦ ਕਰ ਦਿੱਤਾ ਹੈ।