Apr 16, 2025 3:59 PM - The Canadian Press
ਕੈਲਗਰੀ ਜ਼ੋਨ ਤੋਂ ਖਸਰੇ ਦੇ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ। ਬੀਤੇ ਦਿਨ 3 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਮਗਰੋਂ ਸੂਬੇ ਵਿਚ ਖਸਰਾ ਪੀੜਤਾਂ ਦੀ ਗਿਣਤੀ 77 ਹੋ ਗਈ ਹੈ, ਜਿਨ੍ਹਾਂ ਵਿਚੋਂ 69 ਛੋਟੀ ਉਮਰ ਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਪੀੜਤ ਕੈਲਗਰੀ,ਕੈਨਮੋਰ ਅਤੇ ਬੈਨਫ ਵਿਚ ਕਈ ਥਾਵਾਂ 'ਤੇ ਘੁੰਮਦਾ ਰਿਹਾ। ਇਸ ਕਾਰਨ ਲੋਕਾਂ ਨੂੰ ਆਪਣੀ ਸਿਹਤ ਦਾ ਵਧੇਰੇ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ।
ਐਲਬਰਟਾ ਹੈਲਥ ਸਰਵਿਸਸ ਵਲੋਂ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਣ ਲਈ ਜ਼ਰੂਰੀ ਟੀਕਾਕਰਣ ਕਰਵਾਉਣ ਲਈ ਵਾਰ-ਵਾਰ ਸੁਚੇਤ ਕੀਤਾ ਜਾ ਰਿਹਾ ਹੈ। ਖਸਰਾ ਬਹੁਤ ਹੀ ਛੂਤਕਾਰੀ ਹੈ ਅਤੇ ਹਵਾ ਰਾਹੀਂ ਆਸਾਨੀ ਨਾਲ ਫੈਲਦਾ ਹੈ। ਸੂਬੇ ਵਲੋਂ ਮੁਫਤ ਵਿਚ ਟੀਕੇ ਦੀ ਸਹੂਲਤ ਦਿੱਤੀ ਜਾਂਦੀ ਹੈ ਪਰ ਫਿਰ ਵੀ ਅਜੇ ਤੱਕ 100 ਫੀਸਦੀ ਲੋਕਾਂ ਨੇ ਇਸ ਦੀਆਂ ਜ਼ਰੂਰੀ ਡੋਜ਼ ਨਹੀਂ ਲਗਵਾਈਆਂ।