Jan 23, 2024 4:41 PM - The Connect News
ਐਡਮਿੰਟਨ ਵਿਚ ਅੱਜ ਤਾਪਮਾਨ-4 ਡਿਗਰੀ ਸੈਲਸੀਅਸ ਰਹਿਣ ਦੇ ਆਸਾਰ ਹਨ ਪਰ ਠੰਡੀਆਂ ਹਵਾਵਾਂ ਕਾਰਨ ਤਾਪਮਾਨ-15 ਡਿਗਰੀ ਸੈਲਸੀਅਸ ਮਹਿਸੂਸ ਹੋ ਰਿਹਾ ਹੈ। ਦੁਪਹਿਰ ਤੱਕ ਤਾਪਮਾਨ-6 ਡਿਗਰੀ ਸੈਲਸੀਅਸ ਰਹਿ ਸਕਦਾ ਹੈ।
ਰਾਤ ਸਮੇਂ ਆਸਮਾਨ ਸਾਫ ਰਹੇਗਾ ਅਤੇ ਸ਼ਾਮ ਤੋਂ ਧੁੰਦ ਦੇ ਪੈਚ ਬਣਨੇ ਸ਼ੁਰੂ ਹੋ ਜਾਣਗੇ। ਸਵੇਰ ਤੋਂ ਸ਼ਾਮ ਤੱਕ 15 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਅਤੇ ਰਾਤ ਸਮੇਂ ਤਾਪਮਾਨ-9 ਡਿਗਰੀ ਸੈਲਸੀਅਸ ਹੋ ਸਕਦਾ ਹੈ।
ਕੱਲ ਧੁੱਪ ਨਿਕਲੇਗੀ ਅਤੇ ਸਵੇਰ ਸਮੇਂ ਧੁੰਦ ਦੇ ਪੈਚ ਹਟਦੇ ਦਿਖਾਈ ਦੇਣਗੇ। ਤਾਪਮਾਨ -2 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਪਰ ਠੰਡੀਆਂ ਹਵਾਵਾਂ ਕਾਰਨ ਤਾਪਮਾਨ-11 ਡਿਗਰੀ ਸੈਲਸੀਅਸ ਵਰਗਾ ਲੱਗੇਗਾ।
ਵੀਰਵਾਰ ਤੋਂ ਬਾਅਦ ਤਾਪਮਾਨ 4 ਡਿਗਰੀ ਸੈਲਸੀਅਸ ਤੋਂ 8 ਡਿਗਰੀ ਸੈਲਸੀਅਸ ਦੀ ਰੇਂਜ ਵਿਚ ਰਹਿਣ ਦੇ ਆਸਾਰ ਹਨ। ਅੱਜ ਸੂਰਜ ਛਿਪਣ ਦਾ ਸਮਾਂ 4:59 ਰਹੇਗਾ।