10.64°C Vancouver
Ads

Feb 28, 2025 8:04 PM - Connect Newsroom

ਵ੍ਹਾਈਟ ਹਾਊਸ ਦੀ ਮੀਟਿੰਗ ਦੌਰਾਨ ਜ਼ੇਲੇਨਸਕੀ ਅਤੇ ਟਰੰਪ ਵਿਚਕਾਰ ਵਧਿਆ ਤਣਾਅ

Share On
tensions-escalate-between-zelensky-and-trump-during-white-house-meeting
Zelensky raised concerns about Trump's soft stance toward Russia, which caused Trump to become visibly angry.(Photo: The Canadian Press)

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿਖੇ ਹੋਈ ਮੁਲਾਕਾਤ ਰੂਸ ਦੇ ਮੁੱਦੇ ’ਤੇ ਤਿੱਖੀ ਬਹਿਸ ਵਿਚ ਬਦਲ ਗਈ।

ਜ਼ੇਲੇਨਸਕੀ ਨੇ ਰੂਸ ਪ੍ਰਤੀ ਟਰੰਪ ਦੇ ਨਰਮ ਰਵੱਈਏ ਨੂੰ ਲੈ ਕੇ ਸਵਾਲ ਉਠਾਏ, ਜਿਸ ’ਤੇ ਟਰੰਪ ਭੜਕ ਗਏ ਉਨ੍ਹਾਂ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਸਖ਼ਤ ਹੋਵਾਂ ਤਾਂ ਮੈਂ ਦੁਨੀਆ ਦੇ ਕਿਸੇ ਵੀ ਹੋਰ ਵਿਅਕਤੀ ਨਾਲੋਂ ਜ਼ਿਆਦਾ ਸਖ਼ਤ ਹੋ ਸਕਦਾ ਹਾਂ ਪਰ ਇਸ ਤਰੀਕੇ ਨਾਲ ਤੁਹਾਡੇ ਵਿਚ ਕਦੇ ਸਮਝੌਤਾ ਨਹੀਂ ਹੋ ਸਕੇਗਾ।

ਇਸ ਦੌਰਾਨ ਟਰੰਪ ਨੇ ਜ਼ੇਲੇਨਸਕੀ ’ਤੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਤੁਸੀਂ ਵਿਸ਼ਵ ਯੁੱਧ 3 ਦੀ ਸੰਭਾਵਨਾ ਨਾਲ ਖੇਡ ਰਹੇ ਹੋ।

ਇਸ ਦੌਰਾਨ ਉਪ ਪ੍ਰਧਾਨ ਜੇਡੀ.ਵਾਂਸ ਵੀ ਮੌਜੂਦ ਸਨ, ਜਿਨ੍ਹਾਂ ਨੇ ਜ਼ੇਲੇਨਸਕੀ ਨੂੰ ਕਿਹਾ ਕਿ ਤੁਸੀਂ ਅਮਰੀਕਾ ਦਾ ਧੰਨਵਾਦ ਤਾਂ ਕੀ ਕਰਨਾ ਬਲਕਿ ਨਿਰਾਦਰ ਕਰ ਰਹੇ ਹੋ, ਇਸ ’ਤੇ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਅਮਰੀਕੀਆਂ ਦਾ ਧੰਨਵਾਦ ਕੀਤਾ ਹੈ।

Latest news

No records found.
ADS
Ads

Related News

No records found.
ADS
Ads