10.76°C Vancouver
Ads

Feb 11, 2025 6:56 PM - The Canadian Press

ਸ਼ੁਸਵਾਪ ਝੀਲ ਵਿਚ ਡਿੱਗਣ ਤੋਂ ਬਾਅਦ ਲਾਪਤਾ ਹੋਏ 18 ਸਾਲਾ ਨੌਜਵਾਨ ਦੀ ਲਾਸ਼ ਹੋਈ ਬਰਾਮਦ

Share On
teens-body-recovered-after-fall-through-ice-on-b-c-s-shuswap-lake
Salmon Arm Search and Rescue, the fire department and BC Emergency Health Services were called to the scene on Saturday to help search for the man.(Photo: The Canadian Press)

ਬੀ.ਸੀ. ਦੇ ਸੈਲਮਨ ਆਰਮ ਦੀ ਸ਼ੁਸਵਾਪ ਝੀਲ ਵਿਚ ਡਿੱਗਣ ਤੋਂ ਬਾਅਦ ਲਾਪਤਾ ਹੋਏ ਇੱਕ 18 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਦੁਪਹਿਰ ਦੋ ਵਜੇ ਦੇ ਕਰੀਬ ਰੇਵੇਨ ਸਬ-ਡਿਵੀਜ਼ਨ ਅਤੇ ਸੈਂਡੀ ਪੁਆਇੰਟ ਵਿਚਕਾਰ ਇੱਕ 18 ਸਾਲਾ ਵਿਅਕਤੀ ਦੇ ਬਰਫ਼ ਤੋਂ ਫਿਸਕਲ ਕੇ ਝੀਲ ਵਿਚ ਡਿੱਗਣ ਦੀ ਸੂਚਨਾ ਮਿਲੀ ਸੀ। ਉਸ ਨੂੰ ਲੱਭਣ ਵਿਚ ਸਥਾਨਕ ਖੋਜ ਅਤੇ ਬਚਾਅ ਟੀਮਾਂ ਦੇ ਨਾਲ-ਨਾਲ ਸੈਲਮਨ ਆਰਮ ਫਾਇਰ ਡਿਪਾਰਟਮੈਂਟ ਅਤੇ ਬੀ.ਸੀ. ਐਮਰਜੈਂਸੀ ਸਿਹਤ ਸੇਵਾਵਾਂ ਦੇ ਅਧਿਕਾਰੀ ਲੱਗੇ ਹੋਏ ਸਨ।

ਇਸ ਤੋਂ ਬਾਅਦ ਆਰ.ਸੀ.ਐਮ.ਪੀ. ਦੀ ਅੰਡਰਵਾਟਰ ਰਿਕਵਰੀ ਟੀਮ ਨੇ ਮੋਰਚਾ ਸੰਭਾਲਿਆ ਅਤੇ ਸੋਮਵਾਰ ਦੁਪਹਿਰ ਨੂੰ ਨੌਜਵਾਨ ਦੀ ਡੈੱਡ ਬਾਡੀ ਪ੍ਰਾਪਤ ਹੋਈ। ਇਹ ਦੁਖਦ ਘਟਨਾ ਫਰੇਜ਼ਰ ਵੈਲੀ ਵਿਚ ਇਸੇ ਤਰ੍ਹਾਂ ਦੀ ਘਟਨਾ ਤੋਂ ਕੁਝ ਦਿਨ ਬਾਅਦ ਹੋਈ, ਫਰੇਜ਼ਰ ਵੈਲੀ ਵਿਚ ਦੋ ਵਿਅਕਤੀ ਮੱਛੀਆਂ ਫੜ੍ਹਨ ਦੌਰਾਨ ਡਿੱਗਣ ਕਾਰਨ ਆਪਣੀ ਜਾਨ ਗੁਆ ​​ਬੈਠੇ ਸਨ।

Latest news

No records found.
ADS
Ads

Related News

No records found.
ADS
Ads