Apr 18, 2025 1:58 PM - Connect Newsroom
ਕੈਲਗਰੀ ਵਿਚ ਇਕ ਮਸਾਜ ਥੈਰੇਪਿਸਟ ਆਪਣੇ ਗ੍ਰਾਹਕ ਨੂੰ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਪੁਲਿਸ ਮੁਤਾਬਕ ਪੀੜਤ ਔਰਤ ਨੇ ਦੱਸਿਆ ਕਿ ਉਹ 18 ਮਾਰਚ ਨੂੰ ਕੇਨਸਿੰਗਟਨ ਰੋਡ ਅਤੇ 14 ਸਟ੍ਰੀਟ ਨਾਰਥ ਵੈਸਟ ਨੇੜਲੇ ਪ੍ਰਬੰਧਨ ਅਤੇ ਤਕਨਾਲੋਜੀ ਦੇ ਪੇਸ਼ੇਵਰ ਇੰਸਟੀਚਿਊਟ ਵਿਚ ਮਸਾਜ ਕਰਵਾਉਣ ਗਈ ਸੀ । ਇੱਥੇ ਦੂਜੇ ਸਾਲ ਦੀ ਪੜ੍ਹਾਈ ਕਰ ਰਿਹਾ ਵਿਦਿਆਰਥੀ ਮਸਾਜ ਕਰਦਾ ਸੀ, ਜਿਸ ਨੇ ਉਸ ਨੂੰ ਕਈ ਵਾਰ ਗਲਤ ਤਰੀਕੇ ਨਾਲ ਛੂਹਿਆ।
ਔਰਤ ਨੇ ਸਟਾਫ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਫਿਰ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ। ਪੁਲਿਸ ਨੇ 21 ਸਾਲਾ ਵਿਦਿਆਰਥੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਚਾਰਜ ਕੀਤਾ ਹੈ। ਉਸ ਨੂੰ 23 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਵਿਦਿਆਰਥੀ ਨੇ ਜਨਵਰੀ 2024 ਤੋਂ ਮਾਰਚ 2025 ਤੱਕ ਕਲੀਨਿਕ ਵਿਚ ਕੰਮ ਕੀਤਾ।