Apr 8, 2025 2:27 PM - connect newsroom
ਐਡਮਿੰਟਨ ਦੇ ਸ਼ੇਰਵੁੱਡ ਪਾਰਕ ਵਿਚ ਕੈਨੇਡੀਅਨ ਫੌਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਉਸ ਨੇ 21 ਮਾਰਚ ਨੂੰ ਸੈਮ ਸਟੀਲ ਦੇ ਲੱਕੜ ਦੇ ਬਣੇ ਬੁੱਤ ਨੂੰ ਅੱਗ ਲਗਾ ਦਿੱਤੀ ਸੀ।
ਸਟੀਲ 19ਵੀਂ ਅਤੇ 20ਵੀਂ ਸਦੀ ਦੇ ਸ਼ੁਰੂਆਤ ਵਿਚ ਉੱਤਰ-ਪੱਛਮੀ ਮਾਊਂਟੇਡ ਪੁਲਿਸ ਅਤੇ ਕੈਨੇਡੀਅਨ ਫੌਜ ਵਿਚ ਸ਼ਾਮਿਲ ਰਹੇ ਸਨ। ਉਨ੍ਹਾਂ ਦਾ ਬੁੱਤ ਅਗਸਤ 2013 ਵਿਚ ਬ੍ਰੌਡਮੂਰ ਬੁਲੇਵਾਰਡ ਵਿਚ ਰੱਖਿਆ ਗਿਆ ਸੀ। ਬੁੱਤ ਨੂੰ ਅੱਗ ਲਾ ਕੇ ਸਾੜਨ ਦੇ ਦੋਸ਼ ਵਿਚ ਸ਼ੇਰਵੁੱਡ ਪਾਰਕ ਦੇ ਰਹਿਣ ਵਾਲੇ 23 ਸਾਲਾ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਸ ਨੂੰ ਬੁੱਧਵਾਰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।