Apr 7, 2025 3:49 PM - The Canadian Press
ਨੌਰਥਈਸਟ ਕੈਲਗਰੀ ਦੇ ਡ੍ਰਮਹੈਲਰ ਵਿਚ ਰੱਖੇ ਦੁਨੀਆ ਦਾ ਸਭ ਤੋਂ ਵੱਡੇ ਡਾਇਨਾਸੌਰ ਦੇ ਬੁੱਤ ਨੂੰ ਹਟਾਉਣ ਦੀ ਖ਼ਬਰ ਮਗਰੋਂ ਲੋਕ ਇਸ ਨੂੰ ਬਚਾਉਣ ਲਈ ਮੁਹਿੰਮ ਚਲਾ ਰਹੇ ਹਨ। ਸਿਟੀ ਦੇ ਮੇਅਰ ਨੇ ਕਿਹਾ ਕਿ ਉਹ ਇਸ ਨੂੰ ਬਚਾਉਣ ਲਈ ਚੈਂਬਰ ਨਾਲ ਗੱਲ ਕਰ ਰਹੇ ਹਨ ਕਿਉਂਕਿ ਇਹ ਸਿਟੀ ਦੇ ਵਪਾਰ ਨੂੰ ਹੁਲਾਰਾ ਦੇ ਰਿਹਾ ਹੈ। ਟਾਇਰਨੋਸੌਰਸ ਕਈ ਸਾਲਾਂ ਤੋਂ ਸੈਲਾਨੀਆਂ ਲਈ ਖਿੱਚ ਦਾ ਕਾਰਨ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਲੀਜ਼ ਖਤਮ ਹੋਣ ਕਾਰਨ ਇਸ ਨੂੰ 2029 ਵਿਚ ਹਟਾ ਦਿੱਤਾ ਜਾਵੇਗਾ। ਇਸ 65 ਟਨ ਦੇ ਬੁੱਤ ਨੂੰ 25 ਸਾਲ ਪਹਿਲਾਂ ਇੱਥੇ ਲਿਆਂਦਾ ਗਿਆ ਸੀ ਜੋ ਇਕ ਅਸਲੀ ਟਾਇਰਨੋਸੌਰਸ ਰੈਕਸ ਨਾਲੋਂ 4 ਗੁਣਾ ਲੰਬਾ ਹੈ।
ਡ੍ਰਮਹੈਲਰ ਅਤੇ ਡਿਸਟ੍ਰਿਕਟ ਚੈਂਬਰ ਆਫ ਕਾਮਰਸ ਮੁਤਾਬਕ ਉਹ ਇਸ ਦੀ ਕਈ ਵਾਰ ਮੁਰੰਮਤ ਕਰਵਾ ਚੁੱਕੇ ਹਨ। ਲੋਕਲ ਵਪਾਰੀ ਏਜੇ ਫਰੇ ਨੇ ਇਸ ਨੂੰ ਬਚਾਉਣ ਲਈ ਪਟੀਸ਼ਨ ਦਾਇਰ ਕੀਤੀ ਹੈ ਅਤੇ 20,000 ਦਸਤਖਤ ਲੈ ਚੁੱਕਾ ਹੈ। ਇਹ ਸਿਟੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਹੀ ਹੈ, ਜਿਸ ਕਾਰਨ ਵਪਾਰ ਨੂੰ ਫਾਇਦਾ ਹੁੰਦਾ ਹੈ।