Apr 15, 2025 1:05 PM - The Associated Press
ਸੈਨ ਡਿਏਗੋ ਕਾਉਂਟੀ ਅਤੇ ਦੱਖਣੀ ਕੈਲੀਫੋਰਨੀਆ ਦੇ ਵੱਡੇ ਹਿੱਸਿਆਂ ਵਿੱਚ ਸੋਮਵਾਰ ਨੂੰ 5.2 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਭੂਚਾਲ ਦਾ ਕੇਂਦਰ ਜੂਲੀਅਨ ਤੋਂ 3 ਮੀਲ ਦੱਖਣ ਅਤੇ ਰਾਮੋਨਾ ਤੋਂ 17 ਮੀਲ ਪੂਰਬ ਵਿੱਚ ਸੀ ਅਤੇ ਇਹ ਲਾਸ ਏਂਜਲਸ ਦੇ ਉੱਤਰ ਵਿੱਚ ਵੀ ਮਹਿਸੂਸ ਕੀਤਾ ਗਿਆ।
ਭੂਚਾਲ ਨਾਲ ਕਿਸੇ ਵੱਡੇ ਨੁਕਸਾਨ ਜਾਂ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ, ਪਰ ਕੁਝ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਹੋਏ। ਇਸ ਦੌਰਾਨ ਭੂਚਾਲ ਦੀ ਦਹਿਸ਼ਤ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਵੱਲ ਭੱਜ ਗਏ।