9.76°C Vancouver
Ads

Jan 28, 2025 7:50 PM - The Canadian Press

ਬੀ.ਸੀ. ਗ੍ਰੀਨ ਪਾਰਟੀ ਦੀ ਪ੍ਰਧਾਨਗੀ ਤੋਂ ਸੋਨੀਆ ਫੁਰਸਟੇਨੋ ਨੇ ਦਿੱਤਾ ਅਸਤੀਫ਼ਾ

Share On
sonia-furstenau-resigns-as-bc-green-party-leader
Although Furstenau, 54, had led the party since 2020, she decided to step down after her defeat.(Photo/The Canadian Press)

ਬੀ.ਸੀ.ਗ੍ਰੀਨ ਪਾਰਟੀ ਦੀ ਪ੍ਰਧਾਨਗੀ ਤੋਂ ਸੋਨੀਆ ਫੁਰਸਟੇਨੋ ਨੇ ਅਸਤੀਫ਼ਾ ਦੇ ਦਿੱਤਾ ਹੈ। ਫੁਰਸਟੇਨੋ ਨੂੰ ਅਕਤੂਬਰ 2024 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਦੇ ਬਾਵਜੂਦ ਪਾਰਟੀ ਦੀ ਕਮਾਨ ਹੁਣ ਤੱਕ ਉਨ੍ਹਾਂ ਦੇ ਹੱਥਾਂ ਵਿਚ ਸੀ। 54 ਸਾਲਾ ਫੁਰਸਟੇਨੋ ਸਾਲ 2020 ਤੋਂ ਬੀ.ਸੀ. ਗ੍ਰੀਨ ਦੀ ਵਾਗਡੋਰ ਸੰਭਾਲ ਰਹੇ ਸਨ।

2017 ਤੋਂ ਉਹ ਕੋਵਿਚਨ ਵੈਲੀ ਤੋਂ ਐਮ.ਐਲ.ਏ ਸਨ ਪਰ ਪਿਛਲੀਆਂ ਚੋਣਾਂ ਵਿਚ ਉਨ੍ਹਾਂ ਵਿਕਟੋਰੀਆ-ਬੀਕਨ ਹਿੱਲ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਪਰ ਉਹ ਐੱਨ.ਡੀ. ਪੀ. ਦੀ ਕੈਬਨਿਟ ਮੰਤਰੀ ਗ੍ਰੇਸ ਲੋਰ ਤੋਂ 3,688 ਵੋਟਾਂ ਨਾਲ ਹਾਰ ਗਈ ਸਨ। ਪੂਰੇ ਸੂਬੇ ਵਿਚ ਬੀ. ਸੀ. ਗ੍ਰੀਨਜ਼ ਦੇ ਸਿਰਫ ਦੋ ਵਿਧਾਇਕ ਹਨ।

ਦੱਸ ਦੇਈਏ ਕਿ ਐਡਮਿੰਟਨ ਵਿਚ ਪਲੀ-ਵਧੀ ਸੋਨੀਆ ਫੁਰਸਟੇਨੋ ਨੇ ਯੂਨੀਵਰਸਿਟੀ ਆਫ਼ ਵਿਕਟੋਰੀਆ ਤੋਂ ਸਿੱਖਿਆ ਵਿਚ ਡਿਗਰੀ ਹਾਸਲ ਕਰਨ ਤੋਂ ਬਾਅਦ ਕਈ ਸਾਲ ਇਸ ਪੇਸ਼ੇ ਵਿਚ ਕੰਮ ਕੀਤਾ ਅਤੇ 2014 ਵਿਚ ਉਹ ਰਾਜਨੀਤੀ ਵਿਚ ਉਤਰੇ ਸਨ।

Latest news

No records found.
ADS
Ads

Related News

No records found.
ADS
Ads