Apr 16, 2025 4:12 PM - The Canadian Press
ਐਲਬਰਟਾ ਸਰਕਾਰ ਨੇ ਨਸ਼ੇ ਦੇ ਸੰਕਟ 'ਤੇ ਸ਼ਿਕੰਜਾ ਕੱਸਣ ਲਈ ਇਨਵੋਲੈਂਟਰੀ ਡਰੱਗ ਟ੍ਰੀਟਮੈਂਟ ਐਕਟ ਪੇਸ਼ ਕੀਤਾ ਹੈ। ਇਹ ਕੈਨੇਡਾ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਬਿੱਲ ਹੈ ਜੋ ਮਾਪਿਆਂ, ਪੁਲਿਸ ਅਤੇ ਸਿਹਤ ਕਰਮਚਾਰੀਆਂ ਨੂੰ ਗੰਭੀਰ ਨਸ਼ੇ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਦੇਖਭਾਲ ਲਈ ਰੈਫਰ ਕਰਨ ਦੀ ਇਜਾਜ਼ਤ ਦੇਵੇਗਾ।
ਨਸ਼ਿਆਂ ਦੇ ਮੰਤਰੀ ਡੈਨ ਵਿਲੀਅਮ ਨੇ ਬੀਤੇ ਦਿਨ ਵਿਧਾਨਸਭਾ ਵਿਚ ਇਹ ਬਿੱਲ ਪੇਸ਼ ਕੀਤਾ ਅਤੇ ਦੱਸਿਆ ਕਿ ਯੂਨਾਈਟਿਡ ਕੰਜ਼ਰਵੇਟਿਵ ਸਰਕਾਰ ਹਮਦਰਦੀ ਵਾਲਾ ਦਖ਼ਲ ਦੇ ਰਹੀ ਹੈ। ਜੇਕਰ ਇਹ ਪਾਸ ਹੁੰਦਾ ਹੈ ਤਾਂ ਜ਼ੋਖਮ ਸਮਝੇ ਜਾਣ ਵਾਲੇ ਬਾਲਗਾਂ ਅਤੇ ਨੌਜਵਾਨਾਂ ਨੂੰ ਇਲਾਜ ਲਈ ਲਾਜ਼ਮੀ ਬਣਾਇਆ ਜਾ ਸਕਦਾ ਹੈ।
ਪ੍ਰੀਮੀਅਰ ਡੈਨੀਅਲ ਸਮਿਥ ਮੁਤਾਬਕ ਨਸ਼ੇ ਦੀ ਜਕੜ ਵਿਚ ਫਸੇ ਲੋਕ ਆਪਣੀ ਮਦਦ ਨਹੀਂ ਕਰ ਸਕਦੇ। ਐਲਬਰਟਾ ਸਣੇ ਕੁਝ ਸੂਬੇ ਪਹਿਲਾਂ ਹੀ ਮਾਨਸਿਕ ਸਿਹਤ ਕਾਨੂੰਨ ਦੀ ਵਰਤੋਂ ਕਰਦੇ ਹਨ ਤਾਂ ਕਿ ਗੰਭੀਰ ਸਥਿਤੀ ਵਾਲੇ ਲੋਕਾਂ ਨੂੰ ਅਦਾਲਤ ਦੇ ਹੁਕਮਾਂ ਤੋਂ ਬਿਨਾਂ ਇਲਾਜ ਲਈ ਮਜਬੂਰ ਕੀਤਾ ਜਾ ਸਕੇ।