Sep 15, 2023 8:54 PM - The Canadian Press
Alberta ਦੀ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਕੈਲਗਰੀ ਦੇ ਡੇ-ਕੇਅਰਜ਼ ਨਾਲ ਸਬੰਧਤ E. coli ਦੇ ਸੰਕਰਮਣ ਨਾਲ ਪ੍ਰਭਾਵਿਤ ਹਰੇਕ ਬੱਚੇ ਲਈ ਪਰਿਵਾਰਾਂ ਨੂੰ ਤੁਰੰਤ 2 ਹਜ਼ਾਰ ਡਾਲਰ ਮੁਹੱਈਆ ਕਰਵਾਏਗੀ।
ਸਮਿਥ ਅੱਜ ਸਵੇਰੇ ਨਿਊਜ਼ ਕਾਨਫਰੰਸ ਦੌਰਾਨ ਭਾਵੁਕ ਹੋ ਗਏ।
ਉਹਨਾਂ ਕਿਹਾ ਕਿ ਸੂਬਾ ਸਰਕਾਰ ਸਾਂਝੀਆਂ ਕਿਚਨਸ ਅਤੇ ਫੂਡ ਸੇਫਟੀ ਲਈ ਨਵੇਂ ਨਿਯਮਾਂ 'ਤੇ ਵੀ ਕੰਮ ਕਰੇਗੀ।
ਗੌਰਤਲਬ ਹੈ ਕਿ ਇੱਕ ਦਿਨ ਪਹਿਲਾਂ ਹੀ ਡੇ-ਕੇਅਰਜ਼ ਨਾਲ ਜੁੜੇ ਬੱਚਿਆਂ ਦੇ ਮਾਪਿਆਂ ਨੇ ਸਮਿਥ ਨੂੰ ਖੁੱਲ੍ਹਾ ਪੱਤਰ ਲਿਖਿਆ ਸੀ, ਜਿਸ ਵਿਚ ਸਮਿਥ ਨੂੰ ਸਥਿਤੀ ਨਾਲ ਨਜਿੱਠਣ ਲਈ ਕਦਮ ਚੁੱਕਣ ਲਈ ਕਿਹਾ ਗਿਆ ਸੀ।
ਹੁਣ ਤੱਕ ਕੈਲਗਰੀ ਵਿਚ 337 ਲੈਬ-ਪੁਸ਼ਟੀ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 12 ਬੱਚੇ ਅਜੇ ਵੀ ਹਸਪਤਾਲ ਵਿਚ ਹਨ।