Nov 17, 2023 8:01 PM - The Canadian Press
ਅਲਬਰਟਾ ਸਿਹਤ ਸੇਵਾਵਾਂ ਵਿੱਚ ਬਦਲਾਵਾਂ ਦੇ ਕਾਰਨ 6 ਸੀਨੀਅਰ ਕਾਰਜਕਾਰੀਆਂ ਨੂੰ ਬਾਹਰ ਕਰ ਦਿੱਤਾ ਗਿਆ ਹੈ।
ਨਵੇਂ ਬੋਰਡ ਆਫ਼ ਡਾਇਰੈਕਟਰ ਦੀ ਨਿਯੁਕਤੀ ਦੇ 8 ਦਿਨ ਬਾਅਦ ਹੀ ਅਲਬਰਟਾ ਹੈਲਥ ਸਰਵਿਸਿਜ਼ ਵੱਲੋਂ 6 ਸੀਨੀਅਰ ਕਾਰਜਕਾਰੀਆਂ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਇਸ ਲਿਸਟ ਵਿੱਚ ਮਾਰੋ ਚੀਜ਼ ਵੀ ਸ਼ਾਮਿਲ ਹਨ ਜਿਨਾਂ ਨੂੰ ਮਾਰਚ ਵਿੱਚ ਹੀ ਸਥਾਈ ਪ੍ਰਧਾਨ ਅਤੇ ਸੀਈਓ ਚੁਣਿਆ ਗਿਆ ਸੀ।
ਅਲਬਰਟਾ ਹੈਲਥ ਸਰਵਿਸਿਜ਼ ਵੱਲੋਂ ਸ਼ੋਨ ਚਿਲਟਨ ਨੂੰ ਨਵਾਂ ਕਾਰਜਕਾਰੀ ਪ੍ਰਧਾਨ ਅਤੇ ਸੀਈਓ ਚੁਣਿਆ ਗਿਆ ਹੈ।
ਚਿਲਟਨ ਇਸ ਤੋਂ ਪਹਿਲਾਂ ਉਪ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਰਹਿ ਚੁੱਕੇ ਹਨ।
ਪਿਛਲੇ ਹਫਤੇ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਸੂਬਾ ਵਿਆਪੀ ਹੈਲਥ ਕੇਅਰ ਪ੍ਰੋਵਾਈਡਰ ਨੂੰ ਖਤਮ ਕਰਨ ਦੀ ਘੋਸ਼ਣਾ ਕੀਤੀ ਗਈ ਸੀ।
ਇਸ ਵਿੱਚ ਸਿਹਤ ਮੰਤਰੀ ਐਡਰੀਆਨਾ ਲਾਗਰੇਂਜ ਨੂੰ ਰਿਪੋਰਟ ਕਰਨ ਵਾਲੀਆਂ 4 ਨਵੀਆਂ ਸਰਵਿਸ ਡਿਲਿਵਰੀ ਸੰਸਥਾਵਾਂ ਨੂੰ ਘਟਾ ਕੇ ਇੱਕ ਵਿੱਚ ਬਦਲ ਦਿੱਤਾ ਗਿਆ ਸੀ।
ਸਮਿਥ ਵੱਲੋਂ ਅਲਬਰਟਾ ਹੈਲਥ ਸਰਵਿਸਿਜ਼ ਬੋਰਡ ਨੂੰ ਚਲਾਉਣ ਦੀ ਜ਼ਿੰਮੇਵਾਰੀ ਲਾਇਲ ਓਬਰਗ ਨੂੰ ਸੌਂਪੀ ਗਈ ਹੈ ਜੋ ਇੱਕ ਡਾਕਟਰ ਅਤੇ ਸਾਬਕਾ ਪ੍ਰੋਗਰੈਸਿਵ ਕੰਜ਼ਰਵੇਟਿਵ ਕੈਬਨਿਟ ਮੰਤਰੀ ਵੀ ਹਨ।