Apr 17, 2025 6:48 PM - Connect Newsroom
ਫਲੋਰੀਡਾ ਸਟੇਟ ਯੂਨੀਵਰਸਿਟੀ ਵਿਖੇ ਵੀਰਵਾਰ ਨੂੰ ਹੋਈ ਗੋਲੀਬਾਰੀ ਦੌਰਾਨ, 20 ਸਾਲਾ ਵਿਦਿਆਰਥੀ ਫੀਨਿਕਸ ਆਈਕਨਰ ਨੇ ਯੂਨੀਵਰਸਿਟੀ ਦੇ ਸਟੂਡੈਂਟ ਯੂਨੀਅਨ ਦੇ ਬਾਹਰ ਗੋਲੀਆਂ ਚਲਾਈਆਂ, ਜਿਸ ਵਿੱਚ ਦੋ ਨਾ ਲੋਕਾਂ ਦੀ ਮੌਤ ਹੋ ਗਈ ਜੋ ਕਿ ਵਿੱਦਿਆਰਥੀ ਨਹੀਂ ਸੀ ਅਤੇ ਘੱਟੋ-ਘੱਟ ਛੇ ਹੋਰ ਜਖਮੀ ਹੋ ਗਏ। ਇਹ ਹਾਦਸਾ ਦੁਪਹਿਰ ਸਮੇਂ ਹੋਇਆ, ਜਿਸ ਕਾਰਨ ਕੈਂਪਸ 'ਚ ਦਹਿਸ਼ਤ ਫੈਲ ਗਈ। ਕਈ ਵਿਦਿਆਰਥੀ ਅਤੇ ਮਾਪੇ ਆਪਣੀ ਜਾਨ ਬਚਾਉਣ ਲਈ ਬੌਲਿੰਗ ਐਲੀ ਅਤੇ ਲਿਫਟ ਵਿੱਚ ਛੁਪ ਗਏ।
ਤੁਰੰਤ ਕਾਰਵਾਈ ਕਰਦਿਆਂ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਗਨਮੈਨ ਨੂੰ ਕਮਾਂਡ ਨਾ ਮੰਨਣ 'ਤੇ ਗੋਲੀ ਮਾਰ ਕੇ ਕਾਬੂ ਕੀਤਾ। ਆਈਕਨਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਂਚ ਅਧਿਕਾਰੀਆਂ ਅਨੁਸਾਰ, ਆਈਕਨਰ ਨੇ ਆਪਣੀ ਮਾਂ ਦੀ ਪੁਰਾਣੀ ਸਰਵਿਸ ਰਿਵਾਲਵਰ ਵਰਤੀ, ਜੋ ਕਿ ਲੀਓਨ ਕਾਊਂਟੀ ਸ਼ੇਰੀਫ ਦਫ਼ਤਰ ਵਿੱਚ 18 ਸਾਲਾਂ ਤੋਂ ਸੇਵਾ ਕਰ ਰਹੀ ਹੈ ਅਤੇ ਇੱਕ ਉਦਾਹਰਨਯੋਗ ਕਰਮਚਾਰੀ ਮੰਨੀ ਜਾਂਦੀ ਹੈ। ਜਾਂਚਕਰਤਾਵਾਂ ਨੂੰ ਸ਼ੂਟਰ ਨਾਲ ਜੁੜੇ ਹੋਰ ਹਥਿਆਰ ਵੀ ਮਿਲੇ ਹਨ।
ਫਲੋਰੀਡਾ ਸਟੇਟ ਯੂਨੀਵਰਸਿਟੀ ਦੇ ਪੁਲਿਸ ਚੀਫ਼ ਜੇਸਨ ਟਰੰਬੋਵਰ ਨੇ ਪੁਸ਼ਟੀ ਕੀਤੀ ਕਿ ਮਾਰੇ ਗਏ ਦੋਵੇਂ ਲੋਕ ਵਿਦਿਆਰਥੀ ਨਹੀਂ ਸਨ, ਪਰ ਹੋਰ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ ਗੋਲੀਬਾਰੀ ਦੇ ਕਾਰਨ ਬਾਰੇ ਹਾਲੇ ਤੱਕ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ।
ਕੈਂਪਸ ਹੁਣ ਸੁਰੱਖਿਅਤ ਹੈ, ਪਰ ਸਾਰੀਆਂ ਕਲਾਸਾਂ ਅਤੇ ਸਮਾਗਮ ਕੱਲ੍ਹ ਤੱਕ ਲਈ ਰੱਦ ਕਰ ਦਿੱਤੇ ਗਏ ਹਨ।