10.29°C Vancouver
Ads

Oct 23, 2023 7:44 PM - Connect News

ਨੌਰਥ ਆਫ਼ ਕੈਲਗਰੀ 'ਚ ਹਾਈਵੇਅ 'ਤੇ ਪਲਟੀ ਸਕੂਲ ਬੱਸ

Share On
school-bus-overturns-on-highway-in-north-of-calgary
Investigators have closed the section of Highway 2A between Township Roads 320 and 314. (Photo: The Canadian Press)

ਆਰਸੀਐੱਮਪੀ ਦੇ ਅਨੁਸਾਰ ਨੌਰਥ ਆਫ਼ ਕੈਲਗਰੀ ਵਿੱਚ ਹਾਈਵੇਅ 2A 'ਤੇ ਸਕੂਲ ਬੱਸ ਪਲਟ ਗਈ, ਜਿਸ ਵਿੱਚ ਬਹੁਤ ਸਾਰੇ ਵਿਦਿਆਰਥੀ ਸਵਾਰ ਸਨ, ਜਿਨ੍ਹਾਂ ਵਿੱਚੋਂ 6 ਬੱਚਿਆਂ ਦੇ ਸੱਟਾਂ ਲੱਗੀਆਂ ਹਨ।

ਪੰਜ ਬੱਚਿਆਂ ਅਤੇ ਇੱਕ ਬਾਲਗ ਸਮੇਤ ਛੇ ਜਣਿਆ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ।

ਤਿੰਨ ਬੱਚੇ ਡਿਡਸਬਰੀ ਵਿੱਚ ਡਾਕਟਰੀ ਦੇਖਭਾਲ ਵਿੱਚ ਹਨ ਜਦਕਿ ਦੋ ਹੋਰ ਬੱਚਿਆਂ ਅਤੇ ਇੱਕ ਬਾਲਗ ਨੂੰ ਕੈਲਗਰੀ ਦੇ ਹਸਪਤਾਲ ਵਿੱਚ ਲਿਜਾਇਆ ਗਿਆ।

ਡਿਡਸਬਰੀ ਆਰਸੀਐੱਮਪੀ ਦਾ ਕਹਿਣਾ ਹੈ ਕਿ ਸਵੇਰੇ 10:20 ਵਜੇ ਤੋਂ ਬਾਅਦ ਇਹ ਹਾਦਸਾ ਵਾਪਰਿਆ, ਜਦੋਂ ਸਕੂਲ ਬੱਸ ਟਾਊਨਸ਼ਿਪ ਰੋਡ 320 'ਤੇ ਹਾਈਵੇਅ 2A 'ਤੇ ਜਾ ਰਹੀ ਸੀ।

ਜਾਂਚਕਰਤਾਵਾਂ ਨੇ ਹਾਈਵੇਅ 2ਏ ਤੇ ਟਾਊਨਸ਼ਿਪ ਰੋਡ 320 ਅਤੇ 314 ਦੇ ਵਿਚਕਾਰ ਵਾਲੇ ਹਿੱਸੇ ਨੂੰ ਬੰਦ ਕਰ ਦਿੱਤਾ ਹੈ।

ਡਰਾਈਵਰਾਂ ਨੂੰ ਬਦਲਵਾਂ ਰਸਤਾ ਲੈਣ ਲਈ ਕਿਹਾ ਗਿਆ ਹੈ।

ਡਿਡਸਬਰੀ ਕੈਲਗਰੀ ਤੋਂ ਲਗਭਗ 60 ਕਿਲੋਮੀਟਰ ਉੱਤਰ ਵੱਲ ਹੈ।

ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ।

Latest news

No records found.
ADS
Ads

Related News

No records found.
ADS
Ads