13.99°C Vancouver
Ads

Nov 8, 2024 5:36 PM - Connect Newsroom

ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਡੋਨਲਡ ਟਰੰਪ ਨੂੰ ਜਿੱਤ ਦੀ ਦਿੱਤੀ ਵਧਾਈ

Share On
russian-president-putin-congratulated-trump-on-his-victory
This was Putin's first comment on the U.S. election. Putin also praised Trump's courage after he was attacked during his campaign in July.(Photo: The Canadian Press)

ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਵੀਰਵਾਰ ਨੂੰ ਡੋਨਲਡ ਟਰੰਪ ਨੂੰ ਜਿੱਤ ਦੀ ਵਧਾਈ ਦਿੱਤੀ। ਅਮਰੀਕੀ ਚੋਣਾਂ ’ਤੇ ਪੁਤਿਨ ਦੀ ਇਹ ਪਹਿਲੀ ਟਿੱਪਣੀ ਸੀ। ਪੁਤਿਨ ਨੇ ਟਰੰਪ ਦੀ ਹਿੰਮਤ ਦੀ ਤਾਰੀਫ਼ ਵੀ ਕੀਤੀ ਕਿਉਂਕਿ ਜੁਲਾਈ ਵਿਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਹੋਇਆ ਸੀ।

ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਕਈ ਵਾਰ ਯੂਕਰੇਨ ਯੁੱਧ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ। ਇਸ ’ਤੇ ਪੁਤਿਨ ਨੇ ਕਿਹਾ- ਟਰੰਪ ਜੇ ਰੂਸ ਨਾਲ ਸੰਬੰਧ ਬਹਾਲ ਕਰਨ ਅਤੇ ਯੂਕਰੇਨ ਸੰਕਟ ਨੂੰ ਖਤਮ ਕਰਨ ਵਿਚ ਮਦਦ ਕਰਨ ਦੀ ਗੱਲ ਕਰ ਰਹੇ ਹਨ, ਤਾਂ ਮੈਨੂੰ ਲੱਗਦਾ ਹੈ ਕਿ ਇਹ ਧਿਆਨ ਦੇਣ ਲਾਇਕ ਹੈ।

ਕਿਹਾ ਜਾ ਰਿਹਾ ਹੈ ਕਿ ਜੇ ਟਰੰਪ ਅਤੇ ਪੁਤਿਨ ਵਿਚਕਾਰ ਸਬੰਧ ਬਿਹਤਰ ਹੁੰਦੇ ਹਨ ਤਾਂ ਇਹ ਭਾਰਤ ਲਈ ਵੀ ਫਾਇਦੇਮੰਦ ਹੋਵੇਗਾ। ਬਾਈਡੇਨ ਪ੍ਰਸ਼ਾਸਨ ਦਾ ਦਬਾਅ ਸੀ ਕਿ ਭਾਰਤ ਰੂਸ ਤੋਂ ਤੇਲ ਦੀ ਖਰੀਦ ਨਾ ਵਧਾਏ ਅਤੇ ਰੱਖਿਆ ਸਬੰਧ ਵੀ ਸੀਮਤ ਹੋਣ ਪਰ ਟਰੰਪ ਦੀ ਵਾਪਸੀ ਨਾਲ ਭਾਰਤ ’ਤੇ ਇਹ ਦਬਾਅ ਖਤਮ ਹੋਣ ਦੀ ਗੱਲ ਕਹੀ ਜਾ ਰਹੀ ਹੈ।

Latest news

No records found.
ADS
Ads

Related News

No records found.
ADS
Ads