Dec 13, 2024 1:25 PM - The Associated Press
ਰੂਸ ਨੇ ਸ਼ੁੱਕਰਵਾਰ ਨੂੰ ਯੂਕਰੇਨ ਵਿਚ ਵੱਡਾ ਹਵਾਈ ਹਮਲਾ ਕੀਤਾ, ਇਸ ਵਿਚ 93 ਮਿਜ਼ਾਇਲਾਂ ਅਤੇ ਲਗਭਗ 200 ਡਰੋਨ ਸ਼ਾਮਲ ਸਨ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਸੁਰੱਖਿਆ ਬਲਾਂ ਨੇ ਪੱਛਮੀ ਸਹਿਯੋਗੀਆਂ ਵਲੋਂ ਦਿੱਤੇ ਗਏ F-16 ਲੜਾਕੂ ਜਹਾਜ਼ਾਂ ਦੀ ਮਦਦ ਨਾਲ 81 ਮਿਜ਼ਾਈਲਾਂ ਨੂੰ ਰੋਕਿਆ, ਜਿਸ ਵਿਚ 11 ਕਰੂਜ਼ ਮਿਜ਼ਾਈਲਾਂ ਵੀ ਸ਼ਾਮਲ ਸਨ। ਜ਼ੇਲੇਂਸਕੀ ਮੁਤਾਬਕ, ਰੂਸ ਨੇ ਯੂਕਰੇਨ ਦੀਆਂ ਊਰਜਾ ਸਹੂਲਤਾਂ ਨੂੰ ਟਾਰਗੇਟ ਕੀਤਾ। ਉਥੇ ਹੀ, ਮਾਸਕੋ ਨੇ ਬਿਆਨ ਵਿਚ ਕਿਹਾ ਕਿ ਬੁੱਧਵਾਰ ਨੂੰ ਯੂਕਰੇਨ ਨੇ ਅਮਰੀਕੀ ਮਿਜ਼ਾਇਲਾਂ ਨਾਲ ਰੂਸੀ ਏਅਰਬੇਸ 'ਤੇ ਹਮਲਾ ਕੀਤਾ ਸੀ, ਜਿਸ ਦੇ ਬਦਲੇ ਵਿਚ ਉਸ ਨੇ ਜਵਾਬੀ ਹਮਲਾ ਕੀਤਾ।
ਇਸ ਵਿਚਕਾਰ ਯੂਕਰੇਨ ਦੀ ਸਭ ਤੋਂ ਵੱਡੀ ਪ੍ਰਾਈਵੇਟ ਊਰਜਾ ਕੰਪਨੀ ਨੇ ਦੱਸਿਆ ਕਿ ਇਸ ਹਮਲੇ ਵਿਚ ਉਸ ਦੇ ਥਰਮਲ ਪਾਵਰ ਪਲਾਂਟ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।