Apr 10, 2025 4:29 PM - Connect Newsroom
ਰੂਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਜੇ ਵਿਸ਼ਵ ਯੁੱਧ ਵਿਚ ਜਰਮਨੀ 'ਤੇ ਜਿੱਤ ਦੀ 80ਵੀਂ ਵਰ੍ਹੇਗੰਢ ਦੇ ਜਸ਼ਨ ਮੌਕੇ 9 ਮਈ ਨੂੰ ਆਯੋਜਿਤ ਹੋਣ ਵਾਲੀ ਆਪਣੀ ਵਿਕਟਰੀ ਪਰੇਡ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਰੂਸ ਨੇ ਕਈ ਹੋਰ ਮਿੱਤਰ ਦੇਸ਼ਾਂ ਦੇ ਨੇਤਾਵਾਂ ਨੂੰ ਵੀ ਇਸ ਸਾਲ ਮਾਸਕੋ ਦੇ ਰੈੱਡ ਸਕੁਆਇਰ 'ਤੇ ਹੋਣ ਵਾਲੀ ਵਿਕਟਰੀ ਡੇਅ ਪਰੇਡ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਇਹ ਸੱਦਾ ਅਜਿਹੇ ਸਮੇਂ ਭੇਜਿਆ ਗਿਆ ਹੈ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵੀ ਇਸ ਸਾਲ ਦੇ ਅੰਤ ਵਿਚ ਭਾਰਤ ਜਾਣ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਜੁਲਾਈ 2024 ਵਿਚ ਆਪਣੀ ਰੂਸ ਯਾਤਰਾ ਦੌਰਾਨ ਪੁਤਿਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਪੁਤਿਨ ਨੇ ਸਵੀਕਾਰ ਕਰ ਲਿਆ ਸੀ। ਹਾਲਾਂਕਿ, ਪੁਤਿਨ ਦੇ ਭਾਰਤ ਦੌਰੇ ਦੀਆਂ ਤਾਰੀਖ਼ਾਂ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਪੁਤਿਨ ਅਤੇ ਪ੍ਰਧਾਨ ਮੰਤਰੀ ਮੋਦੀ ਨਿਯਮਿਤ ਸੰਪਰਕ ਵਿਚ ਰਹਿੰਦੇ ਹਨ, ਹਰ ਦੋ ਮਹੀਨਿਆਂ ਵਿਚ ਉਹ ਇੱਕ ਵਾਰ ਟੈਲੀਫੋਨ 'ਤੇ ਗੱਲਬਾਤ ਕਰਦੇ ਹਨ।