Oct 22, 2024 7:04 PM - The Canadian Press
ਵੈਨਕੂਵਰ ਆਈਲੈਂਡ ’ਤੇ ਸੋਮਵਾਰ ਨੂੰ ਇੱਕ ਸਿੰਗਲ ਵਾਹਨ ਹਾਦਸੇ ਵਿਚ 19 ਸਾਲਾ ਨੌਜਵਾਨ ਦੀ ਹੋਈ ਮੌਤ ਦੇ ਸਬੰਧ ਵਿਚ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਇਹ ਘਟਨਾ ਸੋਮਵਾਰ ਰਾਤ ਕਰੀਬ 10.30 ਵਜੇ ਨਾਨਾਇਮੋ ਏਅਰਪੋਰਟ ਕੋਲ ਵਾਪਰੀ।
ਲੇਡੀਸਮਿਥ ਆਰ.ਸੀ.ਐੱਮ.ਪੀ. ਮੁਤਾਬਕ, ਨਿਸਾਨ 350 ਜੈੱਡ ਵਿਚ 19 ਸਾਲਾ ਨੌਜਵਾਨ ਇਕੱਲਾ ਸਵਾਰ ਸੀ ਅਤੇ ਹਾਦਸੇ ਮਗਰੋਂ ਪਹਿਲਾਂ ਜਵਾਬ ਦੇਣ ਵਲੋਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੇ ਮੌਕੇ ’ਤੇ ਦਮ ਤੋੜ ਦਿੱਤਾ।
ਇਸ ਸਿੰਗਲ ਕ੍ਰੈਸ਼ ਕਾਰਨ ਘਟਨਾ ਸਥਾਨ ਦਾ ਟਰਾਂਸ ਕੈਨੇਡਾ ਹਾਈਵੇਅ ਕਈ ਘੰਟੇ ਬੰਦ ਰਿਹਾ, ਹਾਦਸੇ ਦੀ ਵਜ੍ਹਾ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਂਚ ਜਾਰੀ ਹੈ ਅਤੇ ਲੋਕਾਂ ਵਲੋਂ ਮਾਮਲਾ ਸੁਲਝਾਉਣ ਵਿਚ ਮਦਦ ਮੰਗੀ ਜਾ ਰਹੀ ਹੈ।