Apr 3, 2025 6:35 PM - Connect Newsroom
ਪੰਜਾਬ ਪੁਲਿਸ ਦੀ ਇੰਸਟਾ ਕਵੀਨ ਨਾਂ ਨਾਲ ਮਸ਼ਹੂਰ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਨੂੰ ਬਠਿੰਡਾ ਤੋਂ ਕਰੀਬ 18 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਪੋਰਟਸ ਮੁਤਾਬਕ, ਇਹ ਹੈਰੋਇਨ ਬੁੱਧਵਾਰ ਉਸ ਦੀ ਥਾਰ ਵਿਚੋਂ ਫੜੀ ਗਈ ਸੀ, ਜਿਸ ਮਗਰੋਂ ਪੰਜਾਬ ਪੁਲਿਸ ਵਿਚੋਂ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਰਿਪੋਰਟਸ ਮੁਤਾਬਕ, ਅਮਨਦੀਪ ਕੌਰ ਪਹਿਲਾਂ ਮਾਨਸਾ ਪੁਲਿਸ ਵਿਚ ਕੰਮ ਕਰ ਰਹੀ ਸੀ ਅਤੇ ਇਸ ਸਮੇਂ ਬਠਿੰਡਾ ਪੁਲਿਸ ਲਾਈਨਜ਼ ਵਿਚ ਤਾਇਨਾਤ ਸੀ। ਪੁਲਿਸ ਵਲੋਂ ਉਸ ਦਾ ਡੋਪ ਟੈਸਟ ਵੀ ਕਰਵਾਇਆ ਜਾਵੇਗਾ। ਕਾਂਸਟੇਬਲ ਅਮਨਦੀਪ ਕੌਰ ਖਿਲਾਫ ਐਨਡੀਪੀਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਮਨਦੀਪ ਕੌਰ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਸੀ। ਇੰਸਟਾਗ੍ਰਾਮ 'ਤੇ ਉਸ ਦੀਆਂ ਵਰਦੀ ਵਿਚ ਪੰਜਾਬੀ ਗੀਤਾਂ 'ਤੇ ਰੀਲਾਂ ਬਣਾਉਣ ਦੀਆਂ ਕਈ ਵੀਡੀਓਜ਼ ਹਨ।