10.64°C Vancouver
Ads

Feb 21, 2025 6:24 PM - Connect Newsroom

ਪੰਜਾਬ ਕਾਂਗਰਸ 2027 ਦੀਆਂ ਅਸੈਂਬਲੀ ਚੋਣਾਂ ਲਈ 60-70 ਨਵੇਂ ਚਿਹਰਿਆਂ ਦੀ ਚੋਣ ਕਰੇਗੀ: ਰਾਜਾ ਵੜਿੰਗ

Share On
punjab-congress-to-field-60-70-new-faces-for-2027-assembly-elections-raja-warring
Reports indicate that Warring made these remarks during a state executive meeting of the Punjab Youth Congress.(Photo: Facebook/Amarinder Singh Raja Warring)

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਵਿਚ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਘੱਟੋ-ਘੱਟ 60-70 ਨਵੇਂ ਚਿਹਰੇ ਮੈਦਾਨ ਵਿਚ ਉਤਾਰੇਗੀ। ਰਿਪੋਰਟਸ ਮੁਤਾਬਕ, ਪੰਜਾਬ ਯੂਥ ਕਾਂਗਰਸ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਇਹ ਟਿੱਪਣੀ ਕੀਤੀ।

ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਸਾਡੇ ਕੋਲ ਸਿਰਫ਼ ਦੋ ਸਾਲ ਬਾਕੀ ਹਨ ਅਤੇ ਇਹ ਸਮਾਂ ਹੈ ਕਿ ਅਸੀਂ ਲੋਕਾਂ ਦੀਆਂ ਚਿੰਤਾਵਾਂ ਨੂੰ ਮੁਖਾਤਿਬ ਹੋ ਕੇ ਉਨ੍ਹਾਂ ਦੇ ਅਧਿਕਾਰਾਂ ਲਈ ਦ੍ਰਿੜਤਾ ਨਾਲ ਖੜ੍ਹੇ ਹੋ ਕੇ ਆਪਣੀ ਯੋਗਤਾ ਸਾਬਤ ਕਰੀਏ।

ਗੌਰਤਲਬ ਹੈ ਕਿ ਵੜਿੰਗ ਵਲੋਂ ਵਿਧਾਨ ਸਭਾ ਚੋਣਾਂ ਵਿਚ ਵੱਡੀ ਗਿਣਤੀ ਨਵੇਂ ਚਿਹਰੇ ਉਤਾਰਨ ਦੀ ਟਿੱਪਣੀ ਨਾਲ ਸੂਬੇ ਦੀ ਕਾਂਗਰਸ ਵਿਚ ਹਲਚਲ ਮਚ ਸਕਦੀ ਹੈ। ਹਾਲਾਂਕਿ, ਉਮੀਦਵਾਰਾਂ ਦਾ ਅੰਤਿਮ ਫੈਸਲਾ ਕਾਂਗਰਸ ਦੀ ਕੌਮੀ ਲੀਡਰਸ਼ਿਪ ਦੀ ਮਨਜ਼ੂਰੀ ਨਾਲ ਲਿਆ ਜਾਂਦਾ ਹੈ।

Latest news

No records found.
ADS
Ads

Related News

No records found.
ADS
Ads