10.58°C Vancouver
Ads

Mar 4, 2025 6:26 PM - Connect Newsroom

ਹੜਤਾਲ 'ਤੇ ਗਏ ਤਹਿਸੀਲਦਾਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਚਿਤਾਵਨੀ

Share On
punjab-cm-bhagwant-mann-warns-striking-tehsildars
Mann announced that the administration would soon recruit thousands of qualified young men and women to fill vacancies, ensuring smooth operations.

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਦੇ ਛਾਪਿਆਂ ਕਾਰਨ ਹੜਤਾਲ 'ਤੇ ਗਏ ਤਹਿਸੀਲਦਾਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਮੁੱਖ ਮੰਤਰੀ ਨੇ ਅੱਜ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਤਹਿਸੀਲਦਾਰਾਂ ਨੇ ਸਮੂਹਿਕ ਛੁੱਟੀ ਕੀਤੀ ਹੈ ਪਰ ਅਸੀਂ ਲੋਕਾਂ ਦਾ ਕੰਮ ਨਹੀਂ ਰੁਕਣ ਦੇਵਾਂਗੇ। ਉਨ੍ਹਾਂ ਕਿਹਾ ਕਿ ਹੜਤਾਲ ਕਰ ਰਹੇ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਹੋਵੇ, ਸਾਡੇ ਕੋਲ ਹਜ਼ਾਰਾਂ ਮੁੰਡੇ-ਕੁੜੀਆਂ ਨੇ ਜੋ ਡਿਗਰੀਆਂ ਲੈ ਕੇ ਬੈਠੇ ਨੇ ਅਸੀਂ ਉਨ੍ਹਾਂ ਨੂੰ ਜਲਦ ਭਰਤੀ ਕਰਾਂਗੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਰਜਸਟਿਰੀਆਂ ਲਈ ਤਹਿਸੀਲਾਂ ਦੇ ਹੋਰ ਅਧਿਕਾਰੀਆਂ ਨੂੰ ਜਿੰਮੇਵਾਰੀ ਸੌਂਪ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਤਹਿਸੀਲਦਾਰ ਸਰਕਾਰ ਨੂੰ ਬਲੈਕਮੇਲ ਕਰਨਾ ਚਾਹੁੰਦੇ ਹਨ ਪਰ ਸਰਕਾਰ ਝੁਕੇਗੀ ਨਹੀਂ। ਮੁੱਖ ਮੰਤਰੀ ਨੇ ਅੱਜ ਖਰੜ, ਬਨੂੜ ਅਤੇ ਜ਼ੀਰਕਪੁਰ ਤਹਿਸੀਲ ਦਾ ਅਚਨਚੇਤੀ ਦੌਰਾ ਵੀ ਕੀਤਾ।

Latest news

No records found.
ADS
Ads

Related News

No records found.
ADS
Ads