12.94°C Vancouver
Ads

Apr 11, 2025 6:54 PM - Connect Newsroom

ਪੰਜਾਬ ਕੈਬਨਿਟ ਨੇ ਪ੍ਰੋਫੈਸਰਾਂ ਦੀ ਸੇਵਾ ਮੁਕਤੀ ਹੱਦ ਵਧਾਈ

Share On
punjab-cabinet-raises-retirement-age-for-professors-and-doctors
The decision, made during a meeting chaired by Chief Minister Bhagwant Mann, will benefit approximately 48 professors who were set to retire soon.(Photo: Facebook/Bhagwant Mann)

ਪੰਜਾਬ ਸਰਕਾਰ ਨੇ ਅੱਜ ਮੈਡੀਕਲ ਕਾਲਜ ਦੇ ਪ੍ਰੋਫੈਸਰ ਦੀ ਰਿਟਾਇਰਮੈਂਟ ਉਮਰ 62 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਏ ਗਏ ਇਸ ਫੈਸਲੇ ਦਾ ਕਰੀਬ 48 ਪ੍ਰੋਫੈਸਰਾਂ ਨੂੰ ਫਾਇਦਾ ਹੋਵੇਗਾ, ਜੋ ਆਉਦੇ ਦਿਨਾਂ ਵਿਚ ਰਿਟਾਇਰ ਹੋਣ ਵਾਲੇ ਸਨ।

ਇਸ ਤੋਂ ਇਲਾਵਾ ਪੰਜਾਬ ਕੈਬਨਿਟ ਨੇ ਐਡਵੋਕੇਟ ਜਨਰਲ ਦਫ਼ਤਰ ਵਿਚ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਲਈ ਰਾਖਵੀਆਂ 25 ਫੀਸਦ ਸੀਟਾਂ ਨੂੰ ਭਰਨ ਦਾ ਫੈਸਲਾ ਲਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੇ ਹਸਪਤਾਲਾਂ ਵਿਚ ਮਾਹਰ ਡਾਕਟਰਾਂ ਦੀ ਰਿਟਾਇਰਮੈਂਟ ਉਮਰ ਵੀ 58 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ।

ਹਾਲਾਂਕਿ, ਇਨ੍ਹਾਂ ਡਾਕਟਰਾਂ ਨੂੰ 58 ਸਾਲ ਦੀ ਉਮਰ ਤੋਂ ਬਾਅਦ ਉਨ੍ਹਾਂ ਦੀ ਆਖਰੀ ਤਨਖਾਹ ਦੇ ਆਧਾਰ 'ਤੇ ਠੇਕੇ ਉਤੇ ਨਿਯੁਕਤ ਕੀਤਾ ਜਾਵੇਗਾ।

Latest news

No records found.
ADS
Ads

Related News

No records found.
ADS
Ads