11.35°C Vancouver
Ads

Mar 6, 2025 4:57 PM - Connect Newsroom

ਪ੍ਰਧਾਨ ਮੰਤਰੀ ਟਰੂਡੋ ਨੇ ਅਮਰੀਕਾ ਨਾਲ ਟਰੇਡ ਵਾਰ ਜਲਦ ਖ਼ਤਮ ਨਾ ਹੋਣ ਦਾ ਦਿੱਤਾ ਸੰਕੇਤ

Share On
prime-minister-trudeau-hints-at-no-end-to-trade-war-with-us
He added that Canada will remain steadfast against the trade war initiated by the US as long as it continues.(Photo: The Canadian Press)

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਨਾਲ ਟਰੇਡ ਵਾਰ ਜਲਦ ਖ਼ਤਮ ਨਾ ਹੋਣ ਦਾ ਸੰਕੇਤ ਦਿੱਤਾ ਹੈ, ਅੱਜ ਔਟਵਾ ਵਿਚ ਬੱਚਿਆਂ ਦੀ ਦੇਖਭਾਲ ਪ੍ਰੋਗਰਾਮ ਬਾਰੇ ਘੋਸ਼ਣਾ ਦੌਰਾਨ ਟਰੂਡੋ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਸਮੇਂ ਟੈਰਿਫ਼ ਦੇ ਪ੍ਰਭਾਵ ਨੂੰ ਘੱਟ ਕਰਨ 'ਤੇ ਫੋਕਸ ਕਰ ਰਹੀ ਹੈ ਪਰ ਮੈਂ ਇਹ ਗੱਲ ਸਪੱਸ਼ਟ ਕਰ ਸਕਦਾ ਹਾਂ ਕਿ ਅਮਰੀਕਾ ਵਲੋਂ ਸ਼ੁਰੂ ਕੀਤੀ ਗਈ ਟਰੇਡ ਵਾਰ ਜਦੋਂ ਤੱਕ ਚੱਲੇਗੀ ਅਸੀਂ ਇਸ ਖਿਲਾਫ ਡਟੇ ਰਹਾਂਗੇ।

ਪ੍ਰਧਾਨ ਮੰਤਰੀ ਨੇ ਕੱਲ੍ਹ ਰਾਸ਼ਟਰਪਤੀ ਟਰੰਪ ਨਾਲ ਹੋਈ ਗੱਲਬਾਤ ਬਾਰੇ ਦੱਸਿਆ ਕਿ ਉਹਨਾਂ ਇਸ ਗੱਲ ਦਾ ਜ਼ੋਰ ਦਿੱਤਾ ਸੀ ਕਿ ਟੈਰਿਫ ਅਮਰੀਕੀ ਕਾਮਿਆਂ ਅਤੇ ਕਾਰੋਬਾਰਾਂ ਨੂੰ ਵੀ ਨੁਕਸਾਨ ਪਹੁੰਚਾਉਣਗੇ, ਇਸ ਲਈ ਸਾਨੂੰ ਇਸ ਦੀ ਬਜਾਏ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਸੂਤਰਾਂ ਮੁਤਾਬਕ, ਟਰੰਪ ਨੇ ਟਰੂਡੋ ਨੂੰ ਪੇਸ਼ਕਸ਼ ਕੀਤੀ ਸੀ ਕਿ ਕੈਨੇਡਾ ਆਪਣਾ ਜਵਾਬੀ ਟੈਰਿਫ ਵਾਪਸ ਲੈ ਲਵੇ ਤਾਂ ਅਮਰੀਕਾ ਬਦਲੇ ਵਿਚ ਟੈਰਿਫ ਕੁਝ ਘੱਟ ਕਰ ਸਕਦਾ ਹੈ ਪਰ ਪੀ. ਐੱਮ. ਟਰੂਡੋ ਨੇ ਜ਼ੋਰ ਦੇ ਕੇ ਪਹਿਲਾਂ ਅਮਰੀਕਾ ਆਪਣੇ ਸਾਰੇ ਟੈਰਿਫਸ ਨੂੰ ਵਾਪਸ ਲਵੇ।

Latest news

No records found.
ADS
Ads

Related News

No records found.
ADS
Ads