Mar 18, 2025 7:16 PM - Connect Newsroom
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਵਿਚ ਸੀਮਤ ਜੰਗਬੰਦੀ ਨੂੰ ਲੈ ਕੇ ਸਹਿਮਤ ਹੋ ਗਏ ਹਨ। ਪੁਤਿਨ ਨੇ ਟਰੰਪ ਨਾਲ ਗੱਲਬਤ ਵਿਚ 30 ਦਿਨਾਂ ਲਈ ਯੂਕਰੇਨ ਦੇ ਊਰਜਾ ਸੈਕਟਰ ਅਤੇ ਇਨਫਰਾਸਟਕਚਰ 'ਤੇ ਹਮਲੇ ਬੰਦ ਕਰਨ ਦੀ ਸਹਿਮਤੀ ਜਤਾਈ ਹੈ।
ਯੂਕਰੇਨ ਵਿਚ ਸੀਜ਼ਫਾਇਰ ਨੂੰ ਲੈ ਕੇ ਰਾਸ਼ਟਰਪਤੀ ਪੁਤਿਨ ਅਤੇ ਡੋਨਲਡ ਟਰੰਪ ਵਿਚਕਾਰ ਅੱਜ 90 ਮਿੰਟ ਗੱਲਬਾਤ ਹੋਈ। ਰਿਪੋਰਟ ਮੁਤਾਬਕ, ਯੂਕਰੇਨ ਨਾਲ ਸ਼ਾਂਤੀ ਦੀ ਸ਼ੁਰੂਆਤ ਬਲੈਕ ਸੀਅ ਵਿਚ ਸੀਜ਼ਫਾਇਰ ਨਾਲ ਹੋਵੇਗੀ, ਇਸ ਦੇ ਨਾਲ ਹੀ ਪੂਰਨ ਯੁੱਧ ਵਿਰਾਮ ਅਤੇ ਸਥਾਈ ਸ਼ਾਂਤੀ 'ਤੇ ਗੱਲਬਾਤ ਸ਼ੁਰੂ ਕੀਤੀ ਜਾਵੇਗੀ।
ਰੂਸ ਦੇ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਪੁਤਿਨ ਊਰਜਾ ਅਤੇ ਇਨਫਰਾਸਟਕਚਰ ਸੈਕਟਰ 'ਤੇ ਹਮਲੇ ਤੁਰੰਤ ਰੋਕਣ ਲਈ ਸਹਿਮਤ ਹੋਏ ਹਨ ਅਤੇ ਫੌਜ ਨੂੰ ਇਸ ਸਬੰਧ ਵਿਚ ਆਦੇਸ਼ ਦਿੱਤਾ ਹੈ। ਪੁਤਿਨ ਅਤੇ ਟਰੰਪ ਇਸ ਗੱਲ 'ਤੇ ਵੀ ਸਹਿਮਤ ਹੋਏ ਕਿ ਰੂਸ ਅਤੇ ਯੂਕਰੇਨ 175 ਜੰਗੀ ਕੈਦੀਆਂ ਦੀ ਅਦਲਾ-ਬਦਲੀ ਕਰਨਗੇ।