Apr 7, 2025 6:41 PM - Connect Newsroom
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ 'ਤੇ 50 ਫੀਸਦੀ ਹੋਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਚੀਨ ਨੂੰ ਅਮਰੀਕੀ ਸਾਮਾਨ 'ਤੇ ਆਪਣਾ 34 ਫੀਸਦੀ ਜਵਾਬੀ ਟੈਰਿਫ ਵਾਪਸ ਲੈਣ ਲਈ ਕੱਲ੍ਹ ਤੱਕ ਦਾ ਸਮਾਂ ਦਿੱਤਾ ਹੈ। ਸੋਸ਼ਲ ਮੀਡੀਆ ਪੋਸਟ ਵਿਚ ਟਰੰਪ ਨੇ ਕਿਹਾ ਕਿ ਚੀਨ ਨੇ ਜੇ ਕੱਲ੍ਹ ਤੱਕ ਅਮਰੀਕਾ ਖਿਲਾਫ ਟੈਰਿਫ ਵਾਪਸ ਨਾ ਲਿਆ ਤਾਂ ਉਹ 9 ਅਪ੍ਰੈਲ ਤੋਂ ਚੀਨ 'ਤੇ 50 ਫੀਸਦੀ ਅਡੀਸ਼ਨਲ ਟੈਰਿਫ ਲਗਾ ਦੇਣਗੇ।
ਉਨ੍ਹਾਂ ਇਹ ਵੀ ਧਮਕੀ ਦਿੱਤੀ ਕਿ ਵਪਾਰ ਸਬੰਧੀ ਚਿੰਤਾਵਾਂ ਲਈ ਚੀਨ ਵਲੋਂ ਗੱਲਬਾਤ ਲਈ ਕੀਤੀਆਂ ਗਈਆਂ ਬੇਨਤੀਆਂ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ। ਗੌਰਤਲਬ ਹੈ ਕਿ ਟਰੰਪ ਨੇ ਇਹ ਧਮਕੀ ਉਦੋਂ ਦਿੱਤੀ ਹੈ ਜਦੋਂ ਅੱਜ ਦੇ ਕਾਰੋਬਾਰ ਵਿਚ ਚੀਨ ਅਤੇ ਹਾਂਗ ਕਾਂਗ ਬਾਜ਼ਾਰਾਂ ਨੇ ਭਾਰੀ ਗਿਰਾਵਟ ਦਰਜ ਕੀਤੀ ਹੈ। ਉਥੇ ਹੀ, ਟਰੰਪ ਦੀਆਂ ਪਾਲਿਸੀਆਂ ਖ਼ਿਲਾਫ਼ ਨਾਰਾਜ਼ ਅਮਰੀਕੀਆਂ ਨੇ ਸ਼ਨੀਵਾਰ ਨੂੰ ਮੁਲਕ ਦੇ ਸਾਰੇ 50 ਸੂਬਿਆਂ ਵਿਚ 1200 ਤੋਂ ਵੱਧ ਥਾਵਾਂ ’ਤੇ ਨੂੰ ਜ਼ੋਰਦਾਰ ਪ੍ਰਦਰਸ਼ਨ ਕੀਤਾ।