Feb 11, 2025 2:35 PM - Connect Newsroom
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਮਾਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਸਾਰੇ ਇਜ਼ਰਾਈਲੀ ਬੰਧਕਾਂ ਨੂੰ ਸ਼ਨੀਵਾਰ ਦੁਪਹਿਰ ਤੱਕ ਰਿਹਾਅ ਨਹੀਂ ਕੀਤਾ ਗਿਆ ਤਾਂ ਇਸ ਦਾ ਅੰਜ਼ਾਮ ਬਹੁਤ ਬੁਰਾ ਹੋਵੇਗਾ। ਹਮਾਸ ਨੇ ਇਜ਼ਰਾਈਲ ’ਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਸ਼ਨੀਵਾਰ ਨੂੰ ਹੋਣ ਵਾਲੀ ਅਗਲੇ ਬੰਧਕਾਂ ਦੀ ਰਿਹਾਈ ਨੂੰ ਅਗਲੀ ਸੂਚਨਾ ਤੱਕ ਮੁਲਤਵੀ ਕਰਨ ਦੀ ਧਮਕੀ ਦਿੱਤੀ ਸੀ।
ਟਰੰਪ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਜੇ ਸ਼ਨੀਵਾਰ ਦੁਪਹਿਰ 12 ਵਜੇ ਤੱਕ ਸਾਰੇ ਬੰਧਕ ਇਜ਼ਰਾਇਲ ਨੂੰ ਨਹੀਂ ਵਾਪਸ ਭੇਜੇ ਗਏ ਤਾਂ ਉਹ ਇਜ਼ਰਾਇਲ ਨੂੰ ਹਮਾਸ ਨਾਲ ਸੀਜ਼ਫਾਇਰ ਖ਼ਤਮ ਕਰਨ ਲਈ ਕਹਿਣਗੇ ਅਤੇ ਫਿਰ ਜੋ ਹੋਵੇਗਾ ਉਹ ਹਮਾਸ ਖੁਦ ਸਮਝ ਜਾਵੇਗਾ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ।
ਰਿਪੋਰਟਸ ਦੀ ਮੰਨੀਏ ਤਾਂ ਗਾਜ਼ਾ ਵਿਚ ਹੁਣ ਤੱਕ ਇੰਨੀ ਤਬਾਹੀ ਹੋ ਚੁੱਕੀ ਹੈ ਕਿ ਜੇ ਮਲਬੇ ਨੂੰ ਹਟਾਉਣ ਲਈ 24 ਘੰਟੇ 100 ਟਰੱਕ ਲੱਗਣ ਤਾਂ ਇਸ ਨੂੰ ਸਾਫ ਕਰਨ ਵਿਚ 15 ਸਾਲ ਲੱਗ ਜਾਣਗੇ।