Dec 12, 2024 4:50 PM - Connect Newsroom
ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਟਾਈਮ ਮੈਗਜ਼ੀਨ ਨੇ ਪਰਸਨ ਆਫ ਦਿ ਈਅਰ ਚੁਣਿਆ ਹੈ। ਸਾਲ 2016 ਤੋਂ ਬਾਅਦ ਇਹ ਉਨਾਂ ਲਈ ਅਜਿਹਾ ਦੂਜਾ ਮੌਕਾ ਹੈ। ਪਿਛਲੇ ਸਾਲ ਇਹ ਟਾਈਟਲ ਪੌਪ ਸਿੰਗਰ ਟੇਲਰ ਸਵਿਫਟ ਨੂੰ ਦਿੱਤਾ ਗਿਆ ਸੀ।
ਟਾਈਮ ਮੈਗਜ਼ੀਨ ਦੇ ਸੰਪਾਦਕ-ਇਨ-ਚੀਫ਼ ਸੈਮ ਜੈਕਬਜ਼ ਨੇ ਦੱਸਿਆ ਕਿ ਟਰੰਪ ਇਸ ਲਿਸਟ ਵਿਚ ਟੌਪ ’ਤੇ ਕਿਉਂ ਹਨ, ਉਨ੍ਹਾਂ ਕਿਹਾ ਕਿ ਟਰੰਪ ਦੀ ਇਤਿਹਾਸਕ ਵਾਪਸੀ ਅਤੇ ਅਮਰੀਕਨ ਰਾਸ਼ਟਰਪਤੀ ਅਹੁਦੇ ਨੂੰ ਨਵਾਂ ਰੂਪ ਦੇਣ ਤੇ ਦੁਨੀਆ ਵਿਚ ਅਮਰੀਕਾ ਦੀ ਭੂਮਿਕਾ ਨੂੰ ਬਦਲਣ ਕਾਰਨ ਟਰੰਪ ਟਾਈਮ ਦੇ ਪਰਸਨ ਆਫ ਦਿ ਈਅਰ ਹਨ।
ਗੌਰਤਲਬ ਹੈ ਕਿ ਟਰੰਪ ਨੇ ਆਪਣੇ ਖਿਲਾਫ 6 ਕਾਰਪੋਰੇਟ ਦੀਵਾਲੀਆਪਨ ਅਤੇ ਕਈ ਅਪਰਾਧਿਕ ਮਾਮਲੇ ਚੱਲਣ ਦੇ ਬਾਵਜੂਦ ਰਾਸ਼ਟਰਪਤੀ ਦੌੜ ਵਿਚ ਕਮਲਾ ਹੈਰਿਸ ਨੂੰ ਮਾਤ ਦਿੱਤੀ, ਹੁਣ ਉਹ 78 ਸਾਲ ਦੀ ਉਮਰ ਵਿਚ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਸਭ ਤੋਂ ਬਜ਼ੁਰਗ ਵਿਅਕਤੀ ਹੋਣਗੇ।