14.51°C Vancouver
Ads

Dec 9, 2024 6:12 PM - Connect Newsroom

ਸੀਰੀਆ ’ਤੇ ਬਾਗੀਆਂ ਦੇ ਕਬਜ਼ੇ ਤੋਂ ਬਾਅਦ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇਸ਼ ਛੱਡ ਕੇ ਰੂਸ ਭੱਜੇ

Share On
president-bashar-al-assad-flees-syria-after-rebel-takeover
In a social media post, Canadian Prime Minister Justin Trudeau stated that the collapse of Assad's dictatorship marks the end of decades of brutal oppression. (Photo: Twiter/@Presidency_Sy)

ਸੀਰੀਆ ’ਤੇ ਬਾਗੀਆਂ ਦੇ ਕਬਜ਼ੇ ਤੋਂ ਬਾਅਦ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇਸ਼ ਛੱਡ ਕੇ ਰੂਸ ਭੱਜ ਗਏ ਹਨ, ਜਿੱਥੇ ਰਾਸ਼ਟਰਪਤੀ ਪੁਤਿਨ ਵਲੋਂ ਅਸਦ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰਾਜਨੀਤਕ ਸ਼ਰਣ ਦਿੱਤੀ ਗਈ ਹੈ, ਜਦੋਂ ਕਿ ਅਮਰੀਕਾ ਅਤੇ ਕੈਨੇਡਾ ਨੇ ਅਸਦ ਸਰਕਾਰ ਦੇ ਪਤਨ ਦਾ ਸਵਾਗਤ ਕੀਤਾ ਹੈ।

ਇੱਕ ਸੋਸ਼ਲ ਮੀਡੀਆ ਪੋਸਟ ਵਿਚ ਟਰੂਡੋ ਨੇ ਕਿਹਾ ਕਿ ਅਸਦ ਦੀ ਤਾਨਾਸ਼ਾਹੀ ਦੇ ਪਤਨ ਨਾਲ ਦਹਾਕਿਆਂ ਦੇ ਵਹਿਸ਼ੀ ਜ਼ੁਲਮ ਦਾ ਅੰਤ ਹੋਇਆ ਹੈ। ਕਿਹਾ ਜਾਂਦਾ ਹੈ ਕਿ ਬਾਗੀਆਂ ਨੇ ਛੇ ਮਹੀਨੇ ਪਹਿਲਾਂ ਹੀ ਤੁਰਕੀ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਹ ਅਸਦ ਦਾ ਤਖਤਾ ਪਲਟਣ ਜਾ ਰਹੇ ਹਨ। ਦੂਜੇ ਪਾਸੇ, ਅਸਦ ਸਰਕਾਰ ਦੇ ਸਹਿਯੋਗੀ ਈਰਾਨ ਨੇ ਸੀਰੀਆ ਵਿਚ ਤਖਤਾਪਲਟ ਨੂੰ ਲੈ ਕੇ ਹੈਰਾਨੀ ਪ੍ਰਗਟਾਈ ਹੈ।

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ, ‘ਮੈਂ ਹੈਰਾਨ ਹਾਂ ਕਿ ਸੀਰੀਆਈ ਫੌਜ ਬਾਗੀਆਂ ਨੂੰ ਨਹੀਂ ਰੋਕ ਸਕੀ।’ ਉਥੇ ਹੀ, ਟਰੂਡੋ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਇੱਕ ਬਿਆਨ ਵਿਚ ਕਿਹਾ ਕਿ ਕੈਨੇਡਾ ਅਸਦ ਸ਼ਾਸਨ ਦੇ ਅੰਤ ਦਾ ਸੁਆਗਤ ਕਰਦਾ ਹੈ ਅਤੇ ਇਹ ਸੀਰੀਆ ਨੂੰ ਮੁੜ ਸਥਾਪਤ ਕਰਨ ਦਾ ਮੌਕਾ ਹੈ ਜਿੱਥੇ ਸਾਰੇ ਲੋਕ ਬਿਨਾਂ ਜਾਤੀ ਦੇ ਭੇਦਭਾਵ ਸਨਮਾਨ ਨਾਲ ਰਹਿ ਸਕਣ।

Latest news

No records found.
ADS
Ads

Related News

No records found.
ADS
Ads