14.57°C Vancouver
Ads

Apr 4, 2025 6:45 PM - Connect Newsroom

ਪ੍ਰੀਮੀਅਰ ਈਬੀ ਵਲੋਂ ਪ੍ਰਿੰਸ ਜੌਰਜ ਦਾ ਦੌਰਾ, ਲੱਕੜ ਉਦਯੋਗ ਦੇ ਲੀਡਰਾਂ ਨਾਲ ਕੀਤੀ ਬੈਠਕ

Share On
premier-david-eby-meets-forestry-leaders-to-address-potential-u-s-tariffs-on-b-c-lumber
B.C.'s forestry sector is a critical component of the province's economy, contributing $17.4 billion to the GDP and providing thousands of jobs.(Photo: The Canadian Press)

ਪ੍ਰੀਮੀਅਰ ਡੇਵਿਡ ਈਬੀ ਅੱਜ ਪ੍ਰਿੰਸ ਜੌਰਜ ਵਿਚ ਜੰਗਲਾਤ ਖੇਤਰ ਦੇ ਪ੍ਰਮੁੱਖਾਂ ਨਾਲ ਬੈਠਕ ਕਰ ਰਹੇ ਹਨ, ਜਿਸ ਵਿਚ ਬੀ. ਸੀ. ਦੀ ਇਸ ਸਭ ਤੋਂ ਵੱਡੇ ਨਿਰਯਾਤ ਉਦਯੋਗ ਨੂੰ ਟੈਰਿਫ ਤੋਂ ਰੱਖਿਆ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਜਾਵੇਗੀ। ਈਬੀ ਵਲੋਂ ਚਿੰਤਾ ਜਤਾਈ ਗਈ ਹੈ ਕਿ ਟਰੰਪ ਬੀ.ਸੀ. ਦੇ ਸਾਫਟਵੁੱਡ ਦੀ ਲੱਕੜ 'ਤੇ ਮੌਜੂਦਾ 14.5 ਫੀਸਦੀ ਡਿਊਟੀ ਤੋਂ ਇਲਾਵਾ ਹੋਰ ਟੈਰਿਫ ਲਗਾ ਸਕਦੇ ਹਨ।

ਬੀ.ਸੀ. ਦਾ ਜੰਗਲਾਤ ਖੇਤਰ ਸੂਬੇ ਦੀਆਂ ਸਭ ਤੋਂ ਮਹੱਤਵਪੂਰਨ ਨਿਰਯਾਤ ਉਦਯੋਗ ਵਿਚੋਂ ਇੱਕ ਹੈ। ਸੂਬੇ ਦੀ ਜੀ. ਡੀ. ਪੀ. ਵਿਚ ਇਸ ਦਾ $17.4 ਬਿਲੀਅਨ ਦਾ ਯੋਗਦਾਨ ਹੈ ਅਤੇ ਇਹ ਸੈਕਟਰ ਹਜ਼ਾਰਾਂ ਲੋਕਾਂ ਨੂੰ ਨੌਕਰੀਆਂ ਦਿੰਦਾ ਹੈ। ਅਮਰੀਕਾ ਦਾ ਲਗਾਤਾਰ ਇਹ ਦੋਸ਼ ਹੈ ਕਿ ਬੀ. ਸੀ. ਆਪਣੇ ਲੱਕੜ ਉਦਯੋਗ ਨੂੰ ਸਬਸਿਡੀ ਦਿੰਦਾ ਹੈ।

ਬਿਜ਼ਨਸ ਕੌਂਸਲ ਆਫ ਬੀ.ਸੀ. ਮੁਤਾਬਕ, ਜੇ ਟਰੰਪ ਵਾਧੂ 25 ਫੀਸਦੀ ਟੈਰਿਫ ਲਗਾਉਂਦੇ ਹਨ ਤਾਂ ਇਹ ਵਿਨਾਸ਼ਕਾਰੀ ਸਾਬਤ ਹੋ ਸਕਦਾ ਹੈ, ਜਿਸ ਨਾਲ ਵਰਕਰਾਂ ਦੀ ਛਾਂਟੀ ਅਤੇ ਮਿੱਲਾਂ ਬੰਦ ਹੋ ਸਕਦੀਆਂ ਹਨ।

Latest news

No records found.
ADS
Ads

Related News

No records found.
ADS
Ads