Apr 14, 2025 7:55 PM - Connect Newsroom
ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੂਬੇ ਵਿਚ ਸਰਜਰੀਆਂ ਲਈ ਮਰੀਜ਼ਾਂ ਨੂੰ ਲੰਬੀ ਉਡੀਕ ਕਾਰਨ ਹੋ ਰਹੀ ਪਰੇਸ਼ਾਨੀ 'ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਉਹ ਜਲਦ ਹੀ ਨਵਾਂ ਫੰਡਿੰਗ ਮਾਡਲ ਲਿਆ ਰਹੇ ਹਨ। ਸਮਿਥ ਨੇ “ਯੋਰ ਪ੍ਰੌਵਿੰਸ, ਯੋਰ ਪ੍ਰੀਮੀਅਰ” ਦੇ ਸ਼ੋਅ ਵਿਚ ਇਕ ਫੋਨ ਕਾਲ ਦੇ ਜਵਾਬ ਵਿਚ ਇਸ ਬਾਰੇ ਗੱਲ ਕੀਤੀ।
ਸੂਬੇ ਵਿਚ ਮਰੀਜ਼ਾਂ ਨੂੰ ਇਲਾਜ ਲਈ ਲੰਬੀ ਉਡਕ ਕਰਨੀ ਪੈਂਦੀ ਹੈ, ਜਿਸ ਕਾਰਨ ਬਹੁਤੇ ਲੋਕ ਵਿਦੇਸ਼ਾਂ ਵਿਚ ਜਾ ਕੇ ਇਲਾਜ ਕਰਵਾਉਣ ਲਈ ਮਜਬੂਰ ਹੋ ਜਾਂਦੇ ਹਨ। ਸਮਿਥ ਨੇ ਕਿਹਾ ਕਿ ਉਹ ਗਤੀਵਿਧੀ-ਅਧਾਰਿਤ ਫੰਡਿੰਗ ਲਿਆ ਕੇ ਇਸ ਪਰੇਸ਼ਾਨੀ ਦਾ ਹੱਲ ਕੱਢਣ ਦੀ ਤਿਆਰੀ ਕਰ ਰਹੇ ਹਨ। ਗੌਰਤਲਬ ਹੈ ਕਿ ਸੂਬੇ ਵਿਚ ਜਨਸੰਖਿਆ ਬਹੁਤ ਜ਼ਿਆਦਾ ਅਤੇ ਡਾਕਟਰਜਾਂ ਦੀ ਕਮੀ ਹੋਣ ਕਾਰਨ ਮਰੀਜ਼ਾਂ ਨੂੰ ਲੰਬੀ ਉਡੀਕ ਕਰਨੀ ਪੈਂਦੀ ਹੈ।