Aug 8, 2023 6:39 PM - The Canadian Press
ਬੈਂਫ ਗੰਡੋਲਾ ਵਿਚ ਸੋਮਵਾਰ ਨੂੰ ਕਿਸੇ ਤਕਨੀਕੀ ਕਾਰਨ ਕਰਕੇ 300 ਦੇ ਕਰੀਬ ਸੈਲਾਨੀ ਗੰਡੋਲਾ ਵਿਚ ਸਾਰੀ ਰਾਤ ਫਸੇ ਰਹੇ।
ਆਰ.ਸੀ.ਐਮ.ਪੀ ਦੇ ਮੁਤਾਬਕ ਉਹਨਾਂ ਨੂੰ ਗੰਡੋਲਾ ਵਿਚ ਫਸੇ ਕਈ ਲੋਕਾਂ ਨੇ ਕਾਲ ਕਰਕੇ ਆਪਣੇ ਹਾਲਾਤ ਬਾਰੇ ਜਾਣਕਾਰੀ ਦਿੱਤੀ।
ਮੰਨਿਆ ਜਾ ਰਿਹਾ ਹੈ ਕਿ ਬਿਜਲੀ ਬੰਦ ਹੋਣ ਕਰਕੇ ਗੰਡੋਲਾ ਫੱਸ ਗਿਆ ਸੀ।
ਫੌਰਟਿਸ ਅਲਬਰਟਾ ਵਲੋਂ ਵੀ ਬਿਜਲੀ ਦਾ ਬੰਦ ਹੋਣਾ ਹੀ ਘਟਨਾ ਦੇ ਪਿੱਛੇ ਦਾ ਕਾਰਨ ਮੰਨਿਆ ਜਾ ਰਿਹਾ ਹੈ, ਪਰ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ।
ਪੁਲਿਸ ਦੇ ਮੁਤਾਬਕ ਪਾਰ੍ਕਸ ਕੈਨੇਡਾ ਦੇ ਅਧਿਕਾਰੀ ਅਤੇ ਸੁਤੰਤਰ ਠੇਕੇਦਾਰਾਂ ਵਲੋਂ ਫੱਸੇ ਹੋਏ ਲੋੱਕਾਂ ਨੂੰ ਪਹਾੜ ਤੋਂ ਥੱਲੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਿਲਹਾਲ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।