Oct 29, 2024 8:40 PM - Connect Newsroom
ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਖਸਰੇ ਦੇ ਸੰਕਰਮਣ ਦਾ ਇੱਕ ਮਾਮਲਾ ਸਾਹਮਣਾ ਆਉਣ ਦੀ ਪੁਸ਼ਟੀ ਹੋਈ ਹੈ, ਜਿਸ ਦੇ ਮੱਦੇਨਜ਼ਰ ਬੀ.ਸੀ. ਰੋਗ ਨਿਯੰਤਰਣ ਕੇਂਦਰ ਨੇ ਮੰਗਲਵਾਰ ਉਨ੍ਹਾਂ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਹੈ, ਜਿਨ੍ਹਾਂ ਨੇ 16 ਅਕਤੂਬਰ ਨੂੰ ਵੈਨਕੂਵਰ ਏਅਰਪੋਰਟ ਤੋਂ ਯਾਤਰਾ ਕੀਤੀ ਸੀ।
ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਮੈਰੀਟਾਈਮਜ਼ ਵਿਚ ਪਾਇਆ ਗਿਆ ਖਸਰੇ ਦਾ ਮਾਮਲਾ ਬੀ.ਸੀ. ਨਾਲ ਸਬੰਧਤ ਹੋਣ ਦਾ ਪਤਾ ਲੱਗਾ ਹੈ। ਖਸਰੇ ਨਾਲ ਪੀੜਤ ਇਹ ਸ਼ਖਸ਼ 16 ਅਕਤੂਬਰ ਦੀ ਸ਼ਾਮ ਫਿਲੀਪੀਨਜ਼ ਤੋਂ ਵੈਨਕੂਵਰ ਏਅਰਪੋਰਟ ਪਹੁੰਚੀ ਫਲਾਈਟ ਵਿਚ ਆਇਆ ਸੀ ਅਤੇ ਉਸੇ ਰਾਤ ਟੋਰਾਂਟੋ ਲਈ ਰਵਾਨਾ ਹੋ ਗਿਆ ਸੀ। ਫਿਲੀਪੀਨਜ਼ ਏਅਰਲਾਈਨ ਦੀ ਇਹ ਫਲਾਈਟ ਪੀ.ਆਰ.16 ਸੀ।
ਸਿਹਤ ਅਧਿਕਾਰੀ ਨੇ ਕਿਹਾ ਕਿ ਜੋ ਲੋਕ ਉਸ ਦਿਨ ਇਸ ਫਲਾਈਟ ਵਿਚ ਸਨ ਉਨ੍ਹਾਂ ਦੇ ਇਸ ਬਿਮਾਰੀ ਨਾਲ ਸੰਕ੍ਰਮਿਤ ਹੋਣ ਦਾ ਖਦਸ਼ਾ ਹੈ, ਇਸ ਲਈ ਉਨ੍ਹਾਂ ਨੂੰ 6 ਨਵੰਬਰ ਤੱਕ ਆਪਣੇ ਲੱਛਣ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਅਤੇ ਕੋਈ ਵੀ ਲੱਛਣ ਨਜ਼ਰ ਆਉਣ ’ਤੇ ਤੁਰੰਤ ਡੌਕਟਰ ਕੋਲ ਜਾਣ ਚਾਹੀਦਾ ਹੈ।