9.66°C Vancouver
Ads

Apr 7, 2025 6:57 PM - Connect Newsroom

ਵੈਨਕੂਵਰ ਅਤੇ ਸਿਆਟਲ ਵਿਚਕਾਰ ਚੱਲਣ ਵਾਲੀ ਪਾਪੁਲਰ ਪੈਸੰਜਰ ਟੇਰਨ ਸਰਵਿਸ ਫਿਰ ਤੋਂ ਸ਼ੁਰੂ

Share On
popular-passenger-train-service-between-vancouver-and-seattle-resumes
In the interim, Amtrak had been offering bus service between Vancouver and Seattle twice a day. Now, full train service has been restored.

ਵੈਨਕੂਵਰ ਅਤੇ ਸਿਆਟਲ ਵਿਚਕਾਰ ਚੱਲਣ ਵਾਲੀ ਪਾਪੁਲਰ ਪੈਸੰਜਰ ਟੇਰਨ ਸਰਵਿਸ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸ ਵਿਚ ਪੋਰਟਲੈਂਡ ਤੋਂ ਆਉਣ-ਜਾਣ ਵਾਲੀਆਂ ਟਰੇਨਾਂ ਵੀ ਸ਼ਾਮਲ ਹਨ। 26 ਮਾਰਚ ਨੂੰ ਅਮਰੀਕੀ ਸਰਕਾਰ ਦੀ ਕੰਪਨੀ ਐਮਟਰੈਕ ਨੇ ਪੁਰਾਣੀਆਂ ਰੇਲਗੱਡੀਆਂ ਨੂੰ ਬਦਲਣ ਲਈ ਟਰੇਨ ਸਰਵਿਸ ਅਣਮਿੱਥੇ ਸਮੇਂ ਲਈ ਸਸਪੈਂਡ ਕਰ ਦਿੱਤੀ ਸੀ ਅਤੇ ਹੁਣ ਤੱਕ ਐਮਟਰੈਕ ਵੈਨਕੂਵਰ ਤੋਂ ਸਿਆਟਲ ਤੱਕ ਦਿਨ ਵਿਚ ਦੋ ਵਾਰ ਬੱਸ ਸੇਵਾ ਦੀ ਪੇਸ਼ਕਸ਼ ਕਰ ਰਹੀ ਸੀ। ਹੁਣ ਪੂਰੀ ਰੇਲ ਸੇਵਾ ਮੁੜ ਸ਼ੁਰੂ ਹੋ ਗਈ ਹੈ।

ਕੰਪਨੀ ਨੇ ਹਾਲਾਂਕਿ ਕਿਹਾ ਕਿ ਟਰੇਨਾਂ ਫਿਲਹਾਲ ਸੀਮਤ ਗਿਣਤੀ ਵਿਚ ਡੱਬਿਆਂ ਨਾਲ ਚੱਲ ਰਹੀਆਂ ਹਨ ਅਤੇ ਯਾਤਰੀਆਂ ਨੂੰ ਪਹਿਲਾਂ ਤੋਂ ਬੁਕਿੰਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਐਮਟਰੈਕ ਦੇ ਬੁਲਾਰੇ ਕੈਲੀ ਨੇ ਵੈਨਕੂਵਰ ਲਈ ਟਰੇਨ ਸਰਵਿਸ ਬਹਾਲ ਹੋਣ ਅਤੇ ਨਿਰਧਾਰਤ ਸਮੇਂ 'ਤੇ ਚੱਲਣ ਦੀ ਪੁਸ਼ਟੀ ਕੀਤੀ ਹੈ।

Latest news

No records found.
ADS
Ads

Related News

No records found.
ADS
Ads