12.94°C Vancouver
Ads

Mar 27, 2025 1:33 PM - The Canadian Press

ਨਿਊ ਵੈਸਟਮਿੰਸਟਰ ਵਿਚ ਹਿੱਟ ਐਂਡ ਰਨ ਹਾਦਸੇ ਵਿਚ ਫਰਾਰ ਡਰਾਈਵਰ ਦੀ ਪੁਲਿਸ ਵੱਲੋਂ ਭਾਲ ਜਾਰੀ

Share On
police-search-for-driver-absconding-in-hit-and-run-accident
vehicle that struck her was found parked further down the street,

ਨਿਊ ਵੈਸਟਮਿੰਸਟਰ ਵਿਚ ਮੰਗਲਵਾਰ ਰਾਤ ਇਕ ਔਰਤ ਨੂੰ ਹਿੱਟ-ਐਂਡ-ਰਨ ਹਾਦਸੇ ਵਿਚ ਜ਼ਖਮੀ ਕਰਨ ਵਾਲੇ ਸ਼ੱਕੀ ਡਰਾਈਵਰ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ।

ਇਹ ਹਾਦਸਾ ਰਾਤ ਕਰੀਬ 11.20 ਵਜੇ ਬੋਏਡ ਅਤੇ ਗਿਫ਼ਰ੍ਡ ਸਟ੍ਰੀਟਸ ਦੇ ਚੌਰਾਹੇ ਨੇੜੇ ਵਾਪਰਿਆ। ਜਦ ਔਫੀਸਰਜ਼ ਇੱਥੇ ਪੁੱਜੇ ਤਾਂ ਉਨ੍ਹਾਂ ਨੇ ਵਾਹਨ ਵਿਚ ਜ਼ਖਮੀ ਔਰਤ ਨੂੰ ਦੇਖਿਆ।ਸ਼ੱਕੀ ਨੇ ਆਪਣਾ ਵਾਹਨ ਨੇੜਲੀ ਗਲੀ ਵਿਚ ਪਾਰਕ ਕੀਤਾ ਸੀ ਅਤੇ ਫਰਾਰ ਹੋ ਗਿਆ। ਪੁਲਿਸ ਨੇ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ। ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਔਫੀਸਰਜ਼ ਨੇ ਗ੍ਰੇਅ ਰੰਗ ਦੀ ਟੋਇਟਾ ਟੈਕੋਮਾ ਦੀ ਤਸਵੀਰ ਸਾਂਝੀ ਕਰਕੇ ਇਸ ਦੇ ਡਰਾਈਵਰ ਦੀ ਭਾਲ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਨ੍ਹਾਂ ਨੂੰ ਜ਼ਰੂਰ ਦੱਸਿਆ ਜਾਵੇ।

Latest news

No records found.
ADS
Ads

Related News

No records found.
ADS
Ads