13.99°C Vancouver
Ads

Sep 4, 2024 4:58 PM - The Canadian Press

ਵੈਨਕੂਵਰ ਪੁਲਿਸ ਵਲੋਂ ਡਾਊਨਟਾਊਨ ਵਿਚ ਹੋਈਆਂ 2 ਗੰਭੀਰ ਘਟਨਾਵਾਂ ਦੀ ਕੀਤੀ ਜਾ ਰਹੀ ਹੈ ਜਾਂਚ

Share On
police-investigate-two-serious-incidents-near-downtown-vancouver-theatre
The post says the incidents happened between 7:30 a.m. and 7:45 a.m. and no arrests have been made. (Photo: The Canadian Press)

ਵੈਨਕੂਵਰ ਪੁਲਿਸ ਵਲੋਂ ਅੱਜ ਸਵੇਰੇ ਡਾਊਨਟਾਊਨ ਵਿਚ ਹੋਈਆਂ 2 ਗੰਭੀਰ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵੈਨਕੂਵਰ ਪੁਲਿਸ ਡਿਪਾਰਟਮੈਂਟ ਵਲੋਂ ਐਕਸ ’ਤੇ ਸ਼ੇਅਰ ਕੀਤੀ ਗਈ ਇਕ ਅਪਡੇਟ ਵਿਚ ਪੁਸ਼ਟੀ ਕੀਤੀ ਗਈ ਕਿ ਅਧਿਕਾਰੀ ਅੱਜ ਸਵੇਰੇ 7:30 ਅਤੇ 7:45 ਵਜੇ ਦੇ ਕਰੀਬ ਹੋਏ 2 ਗੰਭੀਰ ਹਮਲਿਆਂ ਦੀ ਜਾਂਚ ਕਰ ਰਹੇ ਹਨ।

ਕਾਂਸਟੇਬਲ ਤਾਨੀਆ ਵਿਸਟਿਨ ਮੁਤਾਬਿਕ ਇਨ੍ਹਾਂ ਮਾਮਲਿਆਂ ਵਿਚ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਅਤੇ ਅਜੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਹ ਦੋਹਵੇਂ ਘਟਨਾਵਾਂ ਆਪਸ ਵਿਚ ਜੁੜੀਆਂ ਹਨ ਜਾਂ ਨਹੀਂ। ਪੁਲਿਸ ਦਾ ਕਹਿਣਾ ਹੈ ਕਿ ਇਕ ਘਟਨਾ ਜਾਰਜੀਆ ਅਤੇ ਹੈਮਿਲਟਨ ਨੜੇ ਜਦਕਿ ਦੂਜੀ ਘਟਨਾ ਜਾਰਜੀਆ ਅਤੇ ਹੋਮ ਸਟ੍ਰੀਟ ਨੇੜੇ ਵਾਪਰੀ।

ਪੁਲਿਸ ਦਾ ਕਹਿਣਾ ਹੇ ਕਿ ਇਨ੍ਹਾਂ ਘਟਨਾਵਾਂ ਕਾਰਨ ਕੁਈਨ ਐਲਿਜ਼ਾਬੈਥ ਥੀਏਟਰ ਨੇੜੇ ਹੈਮਿਲਟਨ ਸਟ੍ਰੀਟ ਵੈਸਟ ਜਾਰਜੀਆ ਅਤੇ ਡਨਸੁਮਾਇਰ ਗਲੀਆਂ ਨੇੜੇ ਹੈਮਿਲਟਨ ਸਟ੍ਰੀਟ ਨੂੰ ਵੀ ਰੋਕ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਮੌਕੇ ’ਤੇ ਵੈਨਕੂਵਰ ਪੁਲਿਸ ਡਿਪਾਰਟਮੈਂਟ, ਵੈਨਕੂਵਰ ਫਾਇਰ ਰੈਸਕਿਊ ਸਰਵਿਸ ਸਮੇਤ ਘਟਨਾ ਵਾਲੀ ਜਗ੍ਹਾ ’ਤੇ ਐਂਬੂਲੈਂਸ ਵੀ ਮੌਜੂਦ ਸਨ। ਪੁਲਿਸ ਮੁਤਾਬਿਕ ਮਾਮਲੇ ਦੀ ਜਾਂਚ ਅਜੇ ਸ਼ੁਰੂਆਤੀ ਦੌਰ ਵਿਚ ਹੈ ਅਤੇ ਜਲਦੀ ਹੀ ਇਸ ਬਾਰੇ ਕੋਈ ਅਪਡੇਟ ਜਾਰੀ ਕਰ ਦਿੱਤੀ ਜਾਵੇਗੀ।

Latest news

No records found.
ADS
Ads

Related News

No records found.
ADS
Ads