Apr 3, 2025 6:44 PM - Connect Newsroom
ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਉਨ੍ਹਾਂ ਦੀ ਸਰਕਾਰ ਬਣਨ 'ਤੇ ਕੈਨੇਡੀਅਨ-ਨਿਰਮਾਤ ਕਾਰਾਂ ਅਤੇ ਹਲਕੇ ਟਰੱਕਾਂ ਤੋਂ ਜੀ. ਐੱਸ. ਟੀ. ਹਟਾਉਣ ਦਾ ਵਾਅਦਾ ਕੀਤਾ ਹੈ। ਪੌਲੀਐਵ ਨੇ ਕਿਹਾ ਕਿ ਇਸ ਨਾਲ ਕੈਨੇਡੀਅਨਾਂ ਨੂੰ $50,000 ਤੱਕ ਦੀ ਗੱਡੀ 'ਤੇ $2500 ਦੀ ਬਚਤ ਹੋਵੇਗੀ। ਉਹਨਾਂ ਕਿਹਾ ਕਿ ਇਸ ਕਦਮ ਨਾਲ ਕੈਨੇਡੀਅਨ ਕਾਰਾਂ ਦੀ ਮੰਗ ਵਧੇਗੀ ਅਤੇ ਵੱਧ ਤੋਂ ਵੱਧ ਆਟੋ ਵਰਕਰ ਦੀਆਂ ਜੌਬਸ ਨੂੰ ਬਚਾਇਆ ਜਾ ਸਕੇਗਾ।
ਓਨਟਾਰੀਓ ਦੇ ਕਿੰਗਸਟਨ ਵਿਚ ਚੋਣ ਕੰਪੇਨ ਦੌਰਾਨ ਪੌਲੀਐਵ ਨੇ ਕੈਨੇਡਾ ਭਰ ਦੇ ਪ੍ਰੀਮੀਅਰਾਂ ਨੂੰ ਵੀ ਬਰਾਬਰ ਦਾ ਸੂਬਾਈ ਟੈਕਸ ਘੱਟ ਕਰਨ ਦਾ ਸੱਦਾ ਦਿੱਤਾ, ਜਿਸ ਨਾਲ ਕੈਨੇਡੀਅਨਾਂ ਨੂੰ ਪ੍ਰਤੀ ਕਾਰ ਕੁੱਲ $7,000 ਤੱਕ ਦੀ ਬਚਤ ਹੋ ਸਕਦੀ ਹੈ।