10.58°C Vancouver
Ads

Mar 27, 2025 4:35 PM - Connect Newsroom

ਪੀਅਰ ਪੌਲੀਐਵ ਨੇ ਟੈਕਸ ਫਰੀ ਸੇਵਿੰਗ ਅਕਾਉਂਟ ਨੂੰ ਲੈ ਕੇ ਕੀਤੀ ਵੱਡੀ ਘੋਸ਼ਣਾ

Share On
pierre-poilievre-proposes-tax-free-savings-account-expansion-with-canadian-investment-focus
Presently, there are no restrictions requiring investments to be directed toward Canadian companies.(Photo: The Canadian Press)

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਟੈਕਸ ਫਰੀ ਸੇਵਿੰਗ ਅਕਾਉਂਟ ਨੂੰ ਲੈ ਕੇ ਵੱਡੀ ਘੋਸ਼ਣਾ ਕੀਤੀ ਹੈ। ਪੌਲੀਐਵ ਨੇ ਕਿਹਾ ਕਿ ਉਨ੍ਹਾਂ ਦੀ ਕੰਜ਼ਰਵੇਟਿਵ ਸਰਕਾਰ ਟੈਕਸ ਫਰੀ ਸੇਵਿੰਗ ਅਕਾਉਂਟ ਦੀ ਲਿਮਟ ਤੋਂ ਉੱਪਰ $5,000 ਸਾਲਾਨਾ ਵਾਧੂ ਜਮ੍ਹਾ ਕਰਨ ਦੀ ਛੋਟ ਦੇਵੇਗੀ ਪਰ ਇਸ ਵਾਧੂ ਬੱਚਤ ਦਾ ਫਾਇਦਾ ਲੈਣ ਲਈ ਕੈਨੇਡੀਅਨਾਂ ਨੂੰ ਵਿਸ਼ੇਸ਼ ਤੌਰ 'ਤੇ ਕੈਨੇਡੀਅਨ ਕੰਪਨੀਆਂ ਵਿਚ ਇਨਵੈਸਟ ਕਰਨਾ ਹੋਵੇਗਾ।

ਇਸ ਸਮੇਂ ਟੈਕਸ ਫਰੀ ਸੇਵਿੰਗ ਅਕਾਉਂਟ ਵਿਚ ਯੋਗਦਾਨ ਦੀ ਲਿਮਿਟ $7,000 ਹੈ, ਇਹ ਸਾਲਾਨਾ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਇਸ ਵਿਚ ਮਹਿੰਗਾਈ ਦਾ ਵੀ ਫਾਇਦਾ ਮਿਲਦਾ ਹੈ।

ਕੈਨੇਡੀਅਨ ਆਪਣੀ ਟੈਕਸ ਫਰੀ ਸੇਵਿੰਗ ਅਕਾਉਂਟ ਦੀ ਬਚਤ ਨੂੰ ਕੈਸ਼ ਜਾਂ ਇਨਵੈਸਟਮੈਂਟ ਜਿਵੇਂ ਕਿ ਗਾਰੰਟੀਸ਼ੁਦਾ ਨਿਵੇਸ਼ ਸਰਟੀਫਿਕੇਟ, ਸਟਾਕ, ਬੋਂਡਸ, ਮਿਉਚੁਅਲ ਫੰਡ ਅਤੇ ਐਕਸਚੇਂਜ ਟਰੇਡਡ ਫੰਡ ਦੇ ਰੂਪ ਵਿਚ ਰੱਖ ਸਕਦੇ ਹਨ ਅਤੇ ਮੌਜੂਦਾ ਸਮੇਂ ਅਜਿਹੀ ਕੋਈ ਪਾਬੰਦੀ ਨਹੀਂ ਹੈ ਕਿ ਇਸ ਇਨਵੈਸਟਮੈਂਟ ਨੂੰ ਕੈਨੇਡੀਅਨ ਕੰਪਨੀਆਂ ਵਿਚ ਹੀ ਨਿਵੇਸ਼ ਕੀਤਾ ਜਾਵੇ। ਗੌਰਤਲਬ ਹੈ ਕਿ ਪੌਲੀਐਵ ਚੋਣ ਕੰਪੇਨ ਲਈ ਅੱਜ ਬੀ. ਸੀ. ਵਿਚ ਹਨ।

Latest news

No records found.
ADS
Ads

Related News

No records found.
ADS
Ads